ਇਟਲੀ ਪੁਲਸ ਨੇ ਨਸ਼ਿਆਂ ਦੀ ਤਸਕਰੀ ’ਚ 45 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Wednesday, Apr 02, 2025 - 11:37 PM (IST)

ਬਰੇਸ਼ੀਆ (ਦਲਵੀਰ ਸਿੰਘ ਕੈਂਥ) ਇਟਲੀ ਪੁਲਸ ਪ੍ਰਸ਼ਾਸ਼ਨ ਦੇਸ਼ ਵਿੱਚ ਗੈਰ-ਕਾਨੂੰਨੀਆਂ ਨਸ਼ਿਆਂ ਦੇ ਕਾਰੋਬਾਰ ਤੇ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ ਦਸਤਿਆਂ ਤਹਿਤ ਦੇਸ਼ ਦੇ ਚੱਪੇ-ਚੱਪੇ 'ਤੇ ਬਾਜ ਵਾਲੀ ਅੱਖ ਰੱਖ ਰਿਹਾ ਹੈ ਤਾਂ ਜੋ ਜਿਹੜੇ ਲੋਕ ਇਟਲੀ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਤੇ ਦੇਸ਼ ਵਿੱਚ ਗੈਰ-ਕਾਨੂੰਨੀ ਨਸ਼ਿਆਂ ਦੀ ਤਸ਼ਕਰੀ ਕਰਨ ਦੇ ਮਨਸੂਬੇ ਪਾਲੀ ਬੈਠੇ ਹਨ ਉਨ੍ਹਾਂ ਨੂੰ ਝੰਬਿਆ ਜਾ ਸਕੇ ।ਗੈਰ-ਕਾਨੂੰਨੀ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਸਫ਼ਲਤਾ ਉਂਦੋ ਮਿਲੀ ਜਦੋਂ ਲੰਬਾਰਦੀਆਂ ਸੂਬੇ ਦੇ ਸ਼ਹਿਰ ਬਰੇਸ਼ੀਆ ਵਿਖੇ ਪਬਲਿਕ ਪ੍ਰੌਸੀਕਿਊਟਰ ਦਫ਼ਤਰ ਦੀ ਜਾਂਚ ਤੋਂ 2 ਅਪਰਾਥਿਕ ਗੁੱਟਾਂ ਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚੱਕਰ ਵਿਊ ਵਿੱਚ ਸ਼ਾਮਿਲ ਹੋਣ ਦਾ ਪੁਖਤਾ ਸਬੂਤ ਮਿਲਿਆ ਤੇ ਬੀਤੇ ਦਿਨ ਪੁਲਸ ਪ੍ਰਸ਼ਾਸ਼ਨ ਨੇ ਇਹਨਾਂ ਗੁੱਟਾਂ ਕੋਲੋ ਦੋ ਟਨ ਕੋਕੀਨ, ਡੇਢ ਟਨ ਗਾਂਜਾ ਤੇ ਸੱਤ ਸੌ ਕਿਲੋਗ੍ਰਾਮ ਭੰਗ ਦੇ ਗੌਰਖ ਧੰਦੇ ਦਾ ਪਰਦਾਫਾਸ ਹੋਇਆ ਹੈ ਜਿਸ ਵਿੱਚੋਂ ਪੁਲਸ ਨੇ ਕੋਲੰਬੀਆ ਦੇ ਇੱਕ ਨਾਗਰਿਕ ਤੇ ਇਟਾਲੀਅਨ ਨਾਗਰਿਕ ਕੋਲੋ 34 ਕਿਲੋਗ੍ਰਾਮ ਕੋਕੀਨ,ਵੱਡੀ ਮਾਤਰਾ ਵਿੱਚ ਐਸੀਟੋਨ ਤੇ ਹੋਰ ਔਜਾਰ ਵੀ ਬਰਾਮਦ ਕੀਤੇ ਹਨ ਜਿਹੜੇ ਕਿ ਉਹ ਨਸਿ਼ਆਂ ਨੂੰ ਸਪਲਾਈ ਵਿੱਚ ਵਰਤੇ ਸਨ।ਨਸਿ਼ਆਂ ਦੀ ਤਸਕਰੀ ਕਰ ਰਹੇ ਇਨ੍ਹਾਂ ਦੋਨਾਂ ਗੁੱਟਾਂ ਦਾ ਗੌਰਖ ਧੰਦਾ ਇਟਲੀ ਤੋਂ ਇਲਾਵਾ ਬਾਹਰ ਹੋਰ ਦੇਸ਼ ਕੋਲੰਬੀਆ ਤੇ ਦੱਖਣੀ ਅਮਰੀਕਾ ਨਾਲ ਵੀ ਜੁੜਿਆ ਹੋਣ ਦਾ ਖੁਲਾਸਾ ਹੋਇਆ ਹੈ ਇਹ ਲੋਕ ਦੁੱਧ ਦੀ ਸਪਲਾਈ ਲੈਕੇ ਜਾ ਰਹੇ ਟੈਂਕਰ ਜਿਹੜੇ ਕਿ ਇਟਲੀ ਭਰ ਵਿੱਚ ਦੁੱਧ ਦੀ ਸਪਲਾਈ ਦਿੰਦੇ ਉਨ੍ਹਾਂ ਰਾਹੀ ਆਪਣੇ ਕਾਲੇ ਕੰਮਾਂ ਨੂੰ ਦੁੱਧ ਦੀ ਚਿੱਟਿਆਈ ਦੀ ਆੜ ਵਿੱਚ ਅੰਜਾਮ ਦਿੰਦੇ ਸਨ।ਪ੍ਰਸ਼ਾਸ਼ਨ ਵੱਲੋਂ ਚੰਗੀ ਤਰ੍ਹਾਂ ਜਾਂਚ ਕਰਨ ਉਪੰਤਰ ਇਹ ਕਾਰਵਾਈ ਇਟਲੀ ਦੇ ਵੱਖ-ਵੱਖ ਇਲਾਕਿਆ ਵਿੱਚ ਪੁਲਸ ਨੇ ਜਿੱਥੇ 45 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉੱਥੇ 87 ਹੋਰ ਲੋਕਾਂ ਨੂੰ ਸ਼ੱਕ ਦੇ ਘੇਰੇ ਵਿੱਚ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਹੈ।ਇਨ੍ਹਾਂ ਅਪਰਾਧਕ ਗਤੀਵਿਧੀਆਂ ਵਿੱਚ ਵਿਦੇਸ਼ੀਆਂ ਤੋਂ ਇਲਾਵਾਂ ਇਟਾਲੀਅਨ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ।