2 ਭਾਰਤੀ ਮਛੇਰਿਆਂ ਦੇ ਕਾਤਲ ਇਟਾਲੀਅਨ ਮਰੀਨ ਫੌਜੀਆਂ ਨੂੰ ਅੰਤਰਰਾਸ਼ਟਰੀ ਅਦਾਲਤ ਨੇ ਸੁਣਾਈ ਸਜ਼ਾ

07/03/2020 10:00:31 AM

ਰੋਮ (ਦਲਵੀਰ ਕੈਂਥ): ਦੁਨੀਆ ਭਰ ਵਿਚ ਇਨਸਾਫ ਕਰਨ ਲਈ ਮਸ਼ਹੂਰ ਅੰਤਰਰਾਸਟਰੀ ਅਦਾਲਤਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਅਦਾਲਤਾਂ ਸਦਾ ਇਨਸਾਫ ਦਾ ਹੀ ਸਾਥ ਦਿੰਦਿਆ ਹਨ। ਬਿਨਾਂ ਇਸ ਗੱਲ ਨੂੰ ਦੇਖੇ ਕਿ ਇਨਸਾਫ ਮੰਗਣ ਵਾਲਾ ਯੂਰਪੀਅਨ ਹੈ ਜਾਂ ਗੈਰ ਯੂਰਪੀਅਨ। ਆਪਣੇ ਇਸ ਅਕਸ ਨੂੰ ਇੰਟਰਨੈਸਨਲ ਟ੍ਰਿਊਬਨਲ ਆਫ ਅਰਬਿਟ੍ਰੇਸ਼ਨ ਨੇ ਹੋਰ ਪਰਿਪੱਕ ਕਰ ਦਿੱਤਾ ਹੈ ਜਿਸ ਵਿਚ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਸੰਨ 2012 ਦੀ ਫਰਵਰੀ ਨੂੰ ਦੱਖਣੀ ਭਾਰਤੀ ਸਮੁੰਦਰ ਤੱਟ ਤੇ ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਕਸੂਰਵਾਰ ਮਰੀਨ ਫ਼ੌਜੀ ਮਾਸੀਮਿਲੀਆਨੋ ਲਾਤੋਰੇ ਅਤੇ ਸਾਲਵਾਤੋਰੇ ਜੀਰਾਨੇ ਨੂੰ ਅੱਜ ਮਾਨਯੋਗ ਅਦਾਲਤ ਨੇ ਸਜ਼ਾ ਸੁਣਾ ਦਿੱਤੀ।

ਫੈਸਲੇ ਮੁਤਾਬਕ ਮੁਆਵਜੇ ਦਾ ਭੁਗਤਾਨ ਕਰਨ ਦੇ ਆਦੇਸ਼ ਵਿਚ ਅਦਾਲਤ ਨੇ ਕਿਹਾ ਕਿ ਇਟਲੀ ਦੇ ਇਨਾਂ ਦੋ ਸੈਨਿਕਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ। ਇਸ ਅਣ-ਮਨੁੱਖੀ ਵਿਵਹਾਰ ਕਾਰਨ ਭਾਰਤ ਨੂੰ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ।ਜਿਸ ਵਿਚ ਭਾਰਤ ਨੂੰ ਮਨੁੱਖੀ ਜਾਨਾਂ ਦਾ ਨੁਕਸਾਨ ਉਹਨਾਂ ਦੇ ਸੁਮੰਦਰੀ ਜਹਾਜ਼ ਦੇ ਪਦਾਰਥਕ ਨੁਕਸਾਨ ਅਤੇ ਕਮਾਂਡਰ ਸਮੇਤ ਹੋਏ ਨੈਤਿਕ ਨੁਕਸਾਨ ਦੀ ਭਰਪਾਈ ਕਰਨ ਦੇ ਆਦੇਸ਼ ਹਨ। 

ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੇ ਇਸ ਕੇਸ ਦਾ ਫੈਸਲਾ ਚਾਹੇ ਅੱਜ 8 ਸਾਲ ਬਾਦ ਹੋਇਆ ਹੈ ਸ਼ਲਾਘਾ ਕੀਤੀ ਹੈ। ਇਸ 8 ਸਾਲ ਚੱਲੇ ਕੇਸ ਵਿਚ ਪਹਿਲਾਂ ਵੀ ਹੇਠਲੀ ਅਦਾਲਤ ਨੇ ਦੋਸ਼ੀ ਮਰੀਨ ਫੌਜੀਆਂ ਨੂੰ ਸਜ਼ਾ ਸੁਣਾਈ ਸੀ, ਜਿਸ ਨੂੰ ਸਹੀ ਠਹਿਰਾਉਂਦਿਆਂ ਇੰਟਰਨੈਸਨਲ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ।ਇਟਲੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਮਾਣਯੋਗ ਅੰਤਰਰਾਸ਼ਟਰੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਫੈਸਲੇ ਨੂੰ ਮੰਨਣ ਤੋ ਇਨਕਾਰ ਕਰਦਿਆਂ ਅਗਲੀ ਅਦਾਲਤੀ ਕਰਵਾਈ ਕਰਨ ਦੀ ਗੱਲ ਕਹੀ।
 


Vandana

Content Editor

Related News