ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ
Thursday, Jun 24, 2021 - 12:15 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) - ਇਟਲੀ ਸਰਕਾਰ ਵੱਲੋਂ 30 ਜੁਲਾਈ ਤਕ ਭਾਰਤ ਤੋਂ ਇਟਲੀ ਆਉਣ ਵਾਲੀਆਂ ਫਲਾਈਟਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਦੀਆਂ ਮੁਸ਼ਕਲਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜਿਹੜੇ ਲੋਕ ਇਟਲੀ ਤੋਂ ਜਨਵਰੀ ਫਰਵਰੀ ਵਿਚ ਕੁਝ ਦਿਨਾਂ ਲਈ ਆਪਣੇ ਵਤਨਾਂ ਨੂੰ ਗਏ ਸਨ, ਉਹ ਇਟਲੀ ਵੱਲੋਂ ਭਾਰਤੀ ਫਲਾਈਟਾਂ 'ਤੇ ਲਈ ਪਾਬੰਦੀ ਕਾਰਨ, ਉਥੇ ਫੱਸ ਕੇ ਰਹਿ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਕੰਮਕਾਰ ਤਾਂ ਠੱਪ ਹੋਏ ਹੀ ਹਨ, ਨਾਲ ਹੀ ਲੋਕਾਂ ਵਿਚ ਪਰਿਵਾਰਿਕ ਵਿਛੋੜੇ ਪੈ ਗਏ ਹਨ।
ਇਹ ਵੀ ਪੜ੍ਹੋ: ਪਾਕਿ ’ਚ ਜਨਰਲ ਬਾਜਵਾ ਦੀ ਹੱਤਿਆ ਦੀ ਸਾਜ਼ਿਸ਼! ਫੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਜਵਾਨ ਗ੍ਰਿਫ਼ਤਾਰ
ਪ੍ਰੈੱਸ ਨਾਲ ਫੋਨ ਰਾਹੀਂ ਗੱਲਬਾਤ ਕਰਦਿਆਂ ਇਕ ਕੇ. ਕੌਰ ਨਾਮੀ ਔਰਤ ਨੇ ਦੱਸਿਆ ਹੈ ਕਿ ਉਹ ਆਪਣੇ ਪੁੱਤਰ ਦੇ ਨਾਲ ਕੁਝ ਕੁ ਦਿਨਾਂ ਲਈ ਪੰਜਾਬ ਆਈ ਸੀ ਪਰ ਫਲਾਈਟਾਂ ਬੰਦ ਹੋਣ ਤੋਂ ਬਾਅਦ ਇੱਥੇ ਫੱਸ ਗਏ। ਬੱਚਾ ਆਪਣੇ ਪਿਤਾ ਨੂੰ ਮਿਲਣ ਨੂੰ ਤਰਸ ਰਿਹਾ ਹੈ ਤੇ ਜਲਦ ਇਟਲੀ ਜਾਣ ਦੀ ਜ਼ਿੱਦ ਵੀ ਕਰ ਰਿਹਾ ਹੈ। ਇਕ ਹੋਰ ਵਿਅਕਤੀ ਮੁਤਾਬਕ ਉਹ ਸਾਰੇ ਪਰਿਵਾਰ ਨਾਲ 15 ਕੁ ਦਿਨਾਂ ਲਈ ਪੰਜਾਬ ਆਏ ਸਨ ਪਰ ਅਚਾਨਕ ਫਲਾਈਟਾਂ ਬੰਦ ਹੋ ਜਾਣ ਕਾਰਨ ਉਹ ਪਿਛਲੇ 3 ਮਹੀਨਿਆਂ ਤੋਂ ਇੱਥੇ ਫਸੇ ਹੋਏ ਹਨ ਅਤੇ ਪਿਛੋਂ ਮਕਾਨ ਮਾਲਕ ਕਿਰਾਏ ਲਈ ਫੋਨ 'ਤੇ ਧਮਕੀਆ ਦੇ ਰਿਹਾ ਹੈ। ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕੰਮਾਂ ਕਾਰਾਂ ਤੋਂ ਤਾਂ ਹੱਥ ਧੋਣੇ ਹੀ ਪਏ ਹਨ ਤੇ ਉਨ੍ਹਾਂ ਦੇ ਵਰਕ ਪਰਮਿਟਾਂ ਦੀ ਮਿਆਦ ਵੀ ਮੁੱਕ ਜਾਣ ਕਾਰਨ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ ਤੋਂ ਵੱਡੀ ਖ਼ਬਰ: ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆ
ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਛੋਟੀ ਬੱਚੀ ਕੁਝ ਦਿਨਾਂ ਲਈ ਭਾਰਤ ਗਏ ਸਨ ਤੇ ਛੋਟਾ ਮੁੰਡਾ ਉਸ ਨਾਲ ਇਟਲੀ ਵਿਚ ਹੋਣ ਕਾਰਨ ਦੋਹਾਂ ਭੈਣ-ਭਰਾਵਾਂ ਵਿਚ ਪਇਆ ਵਿਛੋੜਾ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਇਟਲੀ ਰਹਿੰਦੇ ਭਾਰਤੀ ਭਾਈਚਾਰੇ ਨੇ ਭਾਰਤ ਸਰਕਾਰ ਅਤੇ ਇੰਡੀਅਨ ਅੰਬੈਸੀ ਤੋਂ ਮੰਗ ਕੀਤੀ ਹੈ ਕਿ ਉਹ ਇਟਾਲੀਅਨ ਸਰਕਾਰ ਨਾਲ ਗੱਲਬਾਤ ਕਰਕੇ ਦੋਹਾਂ ਦੇਸ਼ਾ ਦੀ ਐਮਰਜੈਂਸੀ ਆਵਾਜਾਈ ਨੂੰ ਜ਼ਰੂਰ ਬਹਾਲ ਕਰਨ। ਇਟਲੀ ਰਹਿਣ ਵਾਲਿਆਂ ਦਾ ਮੰਨਣਾ ਹੈ ਕਿ ਭਾਰਤ ਤੋਂ ਯੂਰਪ ਦੇ ਦੂਜੇ ਦੇਸ਼ਾਂ ਨੂੰ ਫਲਾਈਟਾਂ ਆ ਜਾ ਰਹੀਆਂ ਨੇ ਫਿਰ ਇਟਲੀ ਦਾ ਭਾਰਤ ਨਾਲੋਂ ਇਸ ਤਰ੍ਹਾਂ ਸਪੰਰਕ ਤੋੜਨਾ ਵੀ ਗੈਰ ਜਿੰਮੇਵਰਾਨਾ ਤੇ ਸੰਵਿਧਾਨਕ ਹੈ।
ਇਹ ਵੀ ਪੜ੍ਹੋ: 5 ਫੁੱਟ 4 ਇੰਚ ਦੀ ਪਤਨੀ ਅਤੇ 3 ਫੁੱਟ 7 ਇੰਚ ਦਾ ਪਤੀ, ਵਰਲਡ ਰਿਕਾਰਡ 'ਚ ਦਰਜ ਹੋਇਆ ਇਸ ਜੋੜੇ ਦਾ ਨਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।