ਇਟਲੀ ''ਚ ਬੂਟਾਂ ਦੇ ਡਿਜ਼ਾਈਨਰ ਸਰਗੀਓ ਰੋਜ਼ੀ ਦੀ ਕੋਰੋਨਾ ਨਾਲ ਮੌਤ

04/04/2020 9:29:39 PM

ਲਾਸ ਏਜੰਲਸ - ਇਟਲੀ ਦੇ ਮਸ਼ਹੂਰ ਬੂਟਾਂ ਦੇ ਡਿਜ਼ਾਈਨਰ ਸਰਗੀਓ ਰੋਜ਼ੀ ਦੀ 84 ਸਾਲ ਦੀ ਉਮਰ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ ਹੈ। ਦੱਸ ਦਈਏ ਕਿ ਬੂਟ ਡਿਜ਼ਾਈਨਰ ਦੀ ਇਟਲੀ ਸੈਸਨਾ ਵਿਚ ਮੌਤ ਹੋ ਗਈ। ਇਹ ਥਾਂ ਇਮੀਲਿਆ ਰੋਮਾਗਨਾ ਸ਼ਹਿਰ ਵਿਚ ਸਥਿਤ ਹੈ, ਜੋ ਕੋਰੋਨਾਵਾਇਰਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਰਗੇਈ ਰੋਜ਼ੀ ਸਮੂਹ ਦੇ ਸੀ. ਈ. ਓ. ਰਿਕਾਰਡੋ ਸੀਯੂਟੋ ਨੇ ਡਿਜ਼ਾਈਨਰ ਦੀ ਮੌਤ ਦੀ ਖਬਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਰੋਜ਼ੀ ਦਾ ਜਨਮ 1935 ਵਿਚ ਹੋਇਆ ਸੀ ਅਤੇ 14 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਬੂਟ ਬਣਾਉਣੇ ਸ਼ੁਰੂ ਕਰ ਦਿੱਤੇ ਸਨ।

ਇਟਲੀ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਬੀਤੇ 2 ਹਫਤਿਆਂ ਤੋਂ ਮੌਤਾਂ ਦੀ ਗਿਣਤੀ 700 ਤੋਂ ਜ਼ਿਆਦਾ ਜਾ ਰਹੀ ਹੈ, ਜਿਸ ਨਾਲ ਉਥੇ ਹੁਣ ਤੱਕ 14,681 ਲੋਕਾਂ ਦੀ ਮੌਤ ਦਰਜ ਕੀਤੀ ਜਾ ਚੁੱਕੀ ਹੈ ਅਤੇ 1,19,827 ਲੋਕ ਇਸ ਵਾਇਰਸ ਦੀ ਇਨਫੈਕਸ਼ਨ ਤੋਂ ਇਨਫੈਕਟਡ ਪਾਏ ਗਏ ਹਨ। ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ 60 ਤੋਂ ਮੈਡੀਕਲ ਅਧਿਕਾਰੀ ਵੀ ਇਸ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਇਟਲੀ ਅਤੇ ਸਪੇਨ ਬੀਤੇ ਕੁਝ ਦਿਨਾਂ ਤੋਂ ਮਰੀਜ਼ਾਂ ਦੇ ਰੀ-ਕਵਰ ਹੋਣ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ, ਜਿਹਡ਼ੀ ਕਿ ਇਕ ਚੰਗੀ ਗੱਲ ਹੈ।


Khushdeep Jassi

Content Editor

Related News