ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਜੀਨਾ ਲੋਲੋਬ੍ਰਿਗਿਡਾ ਦਾ ਦਿਹਾਂਤ

Tuesday, Jan 17, 2023 - 01:25 PM (IST)

ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਜੀਨਾ ਲੋਲੋਬ੍ਰਿਗਿਡਾ ਦਾ ਦਿਹਾਂਤ

ਮੁੰਬਈ (ਬਿਊਰੋ) : 50 ਤੇ 60 ਦੇ ਦਹਾਕੇ 'ਚ ਯੂਰਪੀਅਨ ਸਿਨੇਮਾ 'ਚ ਸਟਾਰਡਮ ਦਾ ਡੰਕਾ ਵਜਾਉਣ ਵਾਲੀ ਇਤਾਲਵੀ ਅਦਾਕਾਰਾ ਜੀਨਾ ਲੋਲੋਬ੍ਰਿਜੀਡਾ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਜੀਨਾ ਨੂੰ ਉਨ੍ਹਾਂ ਦੀ ਇਕ ਫ਼ਿਲਮ ਕਾਰਨ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਦਾ ਖਿਤਾਬ ਦਿੱਤਾ ਗਿਆ ਸੀ। ਅਦਾਕਾਰਾ ਦੇ ਦਿਹਾਂਤ 'ਤੇ ਪੂਰਾ ਹਾਲੀਵੁੱਡ ਜਗਤ ਸੋਗ 'ਚ ਹੈ। ਸੈਲੇਬਸ ਤੇ ਸਿਆਸਤਦਾਨ ਲਗਾਤਾਰ ਸੋਸ਼ਲ ਮੀਡੀਆ 'ਤੇ ਜੀਨਾ ਲੋਲੋਬ੍ਰਿਗਿਡਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

PunjabKesari

ਦੱਸ ਦਈਏ ਕਿ ਜੀਨਾ ਲੋਲੋਬ੍ਰਿਜੀਡਾ ਨੇ 16 ਜਨਵਰੀ, 2023 ਨੂੰ ਆਖਰੀ ਸਾਹ ਲਿਆ। ਅਦਾਕਾਰਾ ਉਨ੍ਹਾਂ ਪੁਰਾਣੇ ਸਿਤਾਰਿਆਂ 'ਚੋਂ ਇਕ ਹੈ, ਜੋ ਫ਼ਿਲਮਾਂ ਦੇ ਸੁਨਹਿਰੀ ਦੌਰ ਦੀ ਯਾਦ ਦਿਵਾਉਂਦੀ ਹੈ। 4 ਜੁਲਾਈ 1927 ਨੂੰ ਇਕ ਫਰਨੀਚਰ ਕਾਰੀਗਰ ਦੇ ਘਰ ਜਨਮੀ, ਜੀਨਾ ਨੇ ਆਪਣੀ ਟੀਨੇਜ ਦਾ ਜ਼ਿਆਦਾਤਰ ਸਮਾਂ ਯੁੱਧ 'ਚ ਬਿਤਾਇਆ। ਅਦਾਕਾਰਾ ਜੀਨਾ ਉਦੋਂ ਸੁਰਖੀਆਂ 'ਚ ਆਈ ਜਦੋਂ ਉਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ 'ਚ ਫ਼ਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News