ਰੂਸ ਖ਼ਿਲਾਫ਼ ਜੰਗ ਨੂੰ ਲੈ ਕੇ 'ਵਿਸ਼ਵ' 'ਤੇ ਭੜਕੇ ਜ਼ੇਲੇਂਸਕੀ, ਨਾਲ ਹੀ ਕੀਤੀ ਵੱਡੀ ਮੰਗ
Thursday, Jan 19, 2023 - 10:45 AM (IST)
ਦਾਵੋਸ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਨੂੰ ਯੁੱਧ ਸ਼ੁਰੂ ਕਰਨ ਲਈ ਕੁੱਝ ਸਕਿੰਟਾਂ ਦਾ ਸਮਾਂ ਲੱਗਾ ਸੀ ਪਰ ਦੁਨੀਆ ਨੂੰ ਪਾਬੰਦੀਆਂ ਲਗਾਉਣ ਵਿਚ ਕਈ ਦਿਨ ਲੱਗ ਗਏ। ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐੱਫ.) ਦੀ ਸਾਲਾਨਾ ਬੈਠਕ ਨੂੰ ਕੀਵ ਤੋਂ ਆਨਲਾਈਨ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਰੂਸ ਨੇ ਬਿਨਾਂ ਕਿਸੇ ਝਿਜਕ ਦੇ ਕ੍ਰੀਮੀਆ 'ਤੇ ਹਮਲਾ ਕੀਤਾ ਤਾਂ ਦੁਨੀਆ ਝਿਜਕ ਰਹੀ ਸੀ ਪਰ ਦੁਨੀਆ ਨੂੰ ਹੁਣ ਸੰਕੋਚ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਅਗਲੇ ਮਹੀਨੇ ਦੇਵੇਗੀ ਅਸਤੀਫ਼ਾ, ਐਲਾਨ ਕਰਦਿਆਂ ਹੋਈ ਭਾਵੁਕ
ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੂੰ ਰੂਸ ਦੀ ਤੁਲਨਾ ਵਿਚ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੀ ਇਸ ਯੁੱਧ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇਸ ਲਈ ਪੂਰੀ ਦੁਨੀਆ ਨੂੰ ਯੂਕ੍ਰੇਨ ਦਾ ਸਮਰਥਨ ਕਰਨ ਲਈ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਯੁੱਧ ਨੂੰ ਜਿੱਤਣ ਅਤੇ ਸੰਕਟ ਤੋਂ ਉਭਰਨ ਲਈ ਯੂਕ੍ਰੇਨ ਨੂੰ ਫ਼ੌਜੀ ਮਦਦ ਦੇ ਨਾਲ-ਨਾਲ ਵਿੱਤੀ ਸਹਾਇਤਾ ਦੀ ਵੀ ਜ਼ਰੂਰਤ ਹੈ। ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਹੈ, ਉਹ ਕਿਤੇ ਨਹੀਂ ਜਾਣਾ ਚਾਹੁੰਦੇ ਅਤੇ ਯੁੱਧ ਲੜਨ ਲਈ ਉਨ੍ਹਾਂ ਨੂੰ ਸਿਰਫ਼ ਗੋਲਾ-ਬਾਰੂਦ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ 'ਚ ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।