ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
Thursday, Dec 03, 2020 - 08:20 PM (IST)
ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਏਡਾਨੋਮ ਘੇਬ੍ਰੇਯਸਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਿਥੋਂ ਆਇਆ, ਇਹ ਜਾਣਨਾ ਜ਼ਰੂਰੀ ਹੈ। ਇਸ ਦੇ ਬਾਰੇ 'ਚ ਡਬਲਯੂ.ਐੱਚ.ਓ. ਦਾ ਰੁਖ ਬਿਲਕੁੱਲ ਸਾਫ ਹੈ। ਅਜਿਹਾ ਕਰ ਕੇ ਅਸੀਂ ਭਵਿੱਖ 'ਚ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਰੋਕਣ 'ਚ ਸਾਡੀ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਉੱਥੇ ਦੂਜੇ ਪਾਸੇ ਅਮਰੀਕੀ ਦਵਾਈ ਕੰਪਨੀ ਮਾਡਰਨਾ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਲਈ ਅਮਰੀਕਾ ਅਤੇ ਯੂਰਪੀਅਨ ਰੈਗੂਲੇਟਰਸ ਨੂੰ ਅਪਲਾਈ ਕਰੇਗੀ। ਵੈਕਸੀਨ ਦੇ ਲਾਸਟ ਸਟੇਜ਼ ਟ੍ਰਾਇਲ ਤੋਂ ਬਾਅਦ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੋਰੋਨਾ ਨਾਲ ਲੜਨ 'ਚ 94 ਫੀਸਦੀ ਤੱਕ ਕਾਗਾਰ ਹੈ। ਟੇਡ੍ਰੋਸ ਨੇ ਕਿਹਾ ਕਿ ਅਸੀਂ ਇਸ ਦਾ ਸੋਰਸ ਜਾਣਨ ਦੀ ਹਰ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਲਈ ਚੀਨ ਦੇ ਵੁਹਾਨ ਤੋਂ ਸਟੱਡੀ ਸ਼ੁਰੂ ਕੀਤੀ ਜਾਵੇਗੀ। ਪਤਾ ਕਰਾਂਗੇ ਕਿ ਉਥੇ ਕੀ ਹੋਇਆ ਸੀ।
ਇਹ ਵੀ ਪੜ੍ਹੋ:-ਕੋਵਿਡ-19 : ਪਾਕਿ 'ਚ 2021 ਤੋਂ ਸ਼ੁਰੂ ਹੋਵੇਗਾ ਟੀਕਾਕਰਨ
ਇਸ ਤੋਂ ਇਲਾਵਾ ਦੇਖਿਆ ਜਾਵੇਗਾ ਕਿ ਕਿਸੇ ਨਤੀਜੇ ਦੇ ਪਹੁੰਚਣ ਲਈ ਦੂਜੇ ਰਸਤੇ ਕੀ ਹਨ। ਕੋਰੋਨਾ ਕਾਰਣ ਸਭ ਤੋਂ ਜ਼ਿਆਦਾ ਮੌਤਾਂ ਹੁਣ ਯੂਰਪ 'ਚ ਹੋ ਰਹੀਆਂ ਹਨ। ਇਥੇ ਰੋਜ਼ਾਨਾ 3-4 ਹਜ਼ਾਰ ਲੋਕ ਇਨਫੈਕਸ਼ਨ ਕਾਰਣ ਦਮ ਤੋੜ ਰਹੇ ਹਨ। ਇਥੇ ਇਟਲੀ, ਪੋਲੈਂਡ, ਰੂਸ, ਯੂ.ਕੇ., ਫਰਾਂਸ ਸਮੇਤ 10 ਦੇਸ਼ ਅਜਿਹੇ ਹਨ ਜਿਥੇ ਰੋਜ਼ਾਨਾ 100 ਤੋਂ 700 ਲੋਕ ਜਾਨ ਗੁਆ ਰਹੇ ਹਨ। ਯੂਰਪ ਦੇ 48 ਦੇਸ਼ਾਂ 'ਚ ਹੁਣ ਤੱਕ ਇਨਫੈਕਸ਼ਨ ਕਾਰਣ 3.86 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ ਹੋਣ ਵਾਲੀਆਂ ਮੌਤਾਂ 'ਚ ਦੂਜੇ ਨੰਬਰ 'ਤੇ ਨਾਰਥ ਅਮਰੀਕਾ ਅਤੇ ਤੀਸਰੇ 'ਤੇ ਏਸ਼ੀਆ ਹੈ। ਨਾਰਥ ਅਮਰੀਕਾ 'ਚ ਰੋਜ਼ਾਨਾ 1500 ਤੋਂ 2000 ਮਰੀਜ਼ਾਂ ਦੀ ਮੌਤ ਹੋ ਰਹੀ ਹੈ ਜਦਕਿ ਏਸ਼ੀਆ 'ਚ ਰੋਜ਼ਾਨਾ 1400 ਤੋਂ 1800 ਲੋਕ ਜਾਨ ਗੁਆ ਰਹੇ ਹਨ।
ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ
ਨੋਟ: ਡਬਲਿਊ. ਐੱਚ. ਓ. ਦੇ ਚੀਫ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੁਮੈਂਟ ਕਰਕੇ ਦਿਓ ਆਪਣੀ ਰਾਏ