ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ : ਦੂਜੀ ਬੂਸਟਰ ਖੁਰਾਕ ਸੁਰੱਖਿਅਤ ਤੇ ਅਸਰਦਾਰ
Tuesday, Jan 04, 2022 - 10:34 PM (IST)
ਯੇਰੂਸ਼ੇਲਮ-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਵਿਰੁੱਧ ਟੀਕੇ ਦੀ ਚੌਥੀ ਖੁਰਾਕ ਦੇ ਸੰਬੰਧ 'ਚ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਕੋਰੋਨਾ ਵਾਇਰਸ ਨਾਲ ਲੜਨ ਵਾਲੇ ਐਂਟੀਬਾਡੀ 'ਚ ਪੰਜ ਗੁਣਾ ਵਾਧਾ ਕਰਦਾ ਹੈ। ਬੇਨੇਟ ਨੇ ਮੰਗਲਵਾਰ ਨੂੰ ਸ਼ੇਬਾ ਮੈਡੀਕਲ ਸੈਂਟਰ ਦੀ ਯਾਤਰਾ ਦੌਰਾਨ ਇਹ ਗੱਲ ਕਹੀ ਜਿਥੇ ਇਜ਼ਰਾਈਲ ਨੇ ਪਿਛਲੇ ਹਫ਼ਤੇ ਦੂਜੀ ਬੂਸਟਰ ਖੁਰਾਕ ਦਾ ਪ੍ਰੀਖਣ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਮੁੰਬਈ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ, 24 ਘੰਟਿਆਂ 'ਚ ਸਾਹਮਣੇ ਆਏ 10,860 ਨਵੇਂ ਮਾਮਲੇ
ਇਜ਼ਰਾਈਲ ਹੁਣ 60 ਸਾਲਾ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਫਾਈਜ਼ਰ ਟੀਕੇ ਦੀ ਚੌਥੀ ਖੁਰਾਕ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਦੇਸ਼ ਹੈ। ਬੇਨੇਟ ਨੇ ਕਿਹਾ ਕਿ ਸ਼ੁਰੂਆਤੀ ਨਤੀਜੇ ਦੱਸਦੇ ਹਨ ਕਿ ਚੌਥੀ ਖੁਰਾਕ ਤੀਸਰੀ ਖੁਰਾਕ ਜਿੰਨੀ ਹੀ ਸੁਰੱਖਿਅਤ ਹੈ ਅਤੇ ਇਜ਼ਰਾਈਲ ਦੀ 95 ਲੱਖ ਦੀ ਆਬਾਦੀ 'ਚੋਂ ਅੱਧੇ ਹਿੱਸੇ ਨੂੰ ਪਹਿਲਾਂ ਹੀ ਤੀਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਮੁੱਦੇ 'ਤੇ ਨਾਟੋ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਕਰਨਗੇ ਬੈਠਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।