ਇਜ਼ਰਾਇਲ ਦੇ PM ਦੀ ਧਮਕੀ- 'ਹਵਾਈ ਹਮਲੇ ਲਈ ਤਿਆਰ ਰਹੇ ਈਰਾਨ'
Friday, Nov 20, 2020 - 08:35 AM (IST)
ਤੇਲ ਅਵੀਵ- ਇਜ਼ਰਾਇਲ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਹੋਰ ਹਮਲੇ ਬਰਦਾਸ਼ਤ ਨਹੀਂ ਕਰੇਗਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਧਮਕੀ ਦਿੱਤੀ ਕਿ ਜੇਕਰ ਈਰਾਨ ਵਲੋਂ ਹੋਰ ਹਮਲੇ ਕੀਤੇ ਗਏ ਤਾਂ ਉਹ ਵੀ ਹੋਰ ਹਵਾਈ ਹਮਲੇ ਕਰਨ ਲਈ ਤਿਆਰ ਹੈ।
ਪੀ. ਐੱਮ. ਦੇ ਦਫ਼ਤਰ ਤੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਹਵਾਈ ਫ਼ੌਜ ਨੇ ਸੀਰੀਆ ’ਚ ਈਰਾਨੀ ਫ਼ੌਜ ਦੇ ਮਹੱਤਵਪੂਰਨ ਟਿਕਾਣਿਆਂ ਅਤੇ ਸੀਰੀਆਈ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਵਲੋਂ ਸਾਲਾਂ ਤੋਂ ਚਲਾਈ ਜਾ ਰਹੀ ਨੀਤੀ ਦਾ ਹੀ ਹਿੱਸਾ ਹੈ।
ਖ਼ਬਰਾਂ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਜੋ ਕੋਈ ਵੀ ਹਮਲਾ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਉਸ ਦਾ ਨਤੀਜਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ- ਅੱਜ ਲਾਇਆ ਜਾਵੇਗਾ ਹਰਿਆਣਾ ਦੇ ਸਿਹਤ ਮੰਤਰੀ ਨੂੰ ਕੋਵਿਡ-19 ਦੇ ਪ੍ਰੀਖਣ ਦਾ ਟੀਕਾ
ਬ੍ਰਿਟੇਨ ਆਧਾਰਿਤ ਆਬਜ਼ਾਵੇਟਰੀ ਮੁਤਾਬਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਬੁੱਧਵਾਰ ਨੂੰ ਫ਼ੌਜੀ ਸਥਾਨਾਂ 'ਤੇ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 10 ਸੀਰੀਆਈ ਫ਼ੌਜੀ ਅਤੇ ਸਰਕਾਰ ਸਮਰਥਕ ਲੜਾਕੇ ਮਾਰੇ ਗਏ ਸਨ। ਹਾਲ ਦੇ ਸਾਲਾਂ ਵਿਚ, ਇਜ਼ਰਾਇਲ ਨੇ ਸੀਰੀਆ ਵਿਚ ਈਰਾਨ ਨਾਲ ਜੁੜੇ ਟਿਕਾਣਿਆਂ ਖ਼ਿਲਾਫ਼ ਸੈਂਕੜੇ ਹਵਾਈ ਹਮਲੇ ਕੀਤੇ ਹਨ।