ਗਾਜ਼ਾ ''ਚ ਇਜ਼ਰਾਇਲੀ ਹਵਾਈ ਹਮਲੇ ''ਚ ਬਹੁ-ਮੰਜ਼ਿਲਾ ਇਮਾਰਤ ਤਬਾਹ, 34 ਫਲਸਤੀਨੀਆਂ ਦੀ ਮੌਤ

Tuesday, Nov 19, 2024 - 02:38 AM (IST)

ਗਾਜ਼ਾ ''ਚ ਇਜ਼ਰਾਇਲੀ ਹਵਾਈ ਹਮਲੇ ''ਚ ਬਹੁ-ਮੰਜ਼ਿਲਾ ਇਮਾਰਤ ਤਬਾਹ, 34 ਫਲਸਤੀਨੀਆਂ ਦੀ ਮੌਤ

ਤੇਲ ਅਵੀਵ : ਇਜ਼ਰਾਈਲ ਨੇ ਇਕ ਵਾਰ ਫਿਰ ਫਲਸਤੀਨੀਆਂ 'ਤੇ ਕਹਿਰ ਢਾਹਿਆ ਹੈ। ਇਜ਼ਰਾਇਲੀ ਫੌਜ ਨੇ ਬੇਤ ਲਾਹੀਆ ਵਿਚ ਇਕ 5 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ ਹਵਾਈ ਹਮਲਾ ਕੀਤਾ। ਇਸ ਹਮਲੇ 'ਚ ਘੱਟੋ-ਘੱਟ 34 ਫਲਸਤੀਨੀ ਮਾਰੇ ਗਏ ਸਨ, ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਸਥਾਨਕ ਮੀਡੀਆ ਮੁਤਾਬਕ ਇਜ਼ਰਾਇਲੀ ਹਮਲੇ ਤੋਂ ਬਾਅਦ ਰਿਹਾਇਸ਼ੀ ਬਲਾਕ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ, ਜਿਸ ਦੇ ਮਲਬੇ ਹੇਠ ਦਰਜਨ ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸਰਾਇਲੀ ਹਮਲੇ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਹਮਲੇ ਤੋਂ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਛੱਡ ਕੇ ਸ਼ਰਨਾਰਥੀ ਕੈਂਪਾਂ 'ਚ ਜਾਂਦੇ ਦੇਖੇ ਗਏ।

ਸਥਾਨਕ ਨਿਵਾਸੀ ਦਲਾਲ ਅਲ-ਬਕਰੀ ਨੇ ਕਿਹਾ, "ਸਾਨੂੰ ਅੱਜ ਰਾਤ ਬਿਲਕੁਲ ਵੀ ਨੀਂਦ ਨਹੀਂ ਆਈ। ਉਨ੍ਹਾਂ ਨੇ ਸਾਡੇ ਆਲੇ-ਦੁਆਲੇ ਦੇ ਸਾਰੇ ਘਰਾਂ ਨੂੰ ਤਬਾਹ ਕਰ ਦਿੱਤਾ। ਬਹੁਤ ਸਾਰੇ ਲੋਕ ਮਾਰੇ ਗਏ ਹਨ। ਜਦੋਂ ਸਵੇਰ ਹੋਈ ਤਾਂ ਸਾਨੂੰ ਯਕੀਨ ਨਹੀਂ ਆਇਆ। ਉਨ੍ਹਾਂ ਪਰਚੇ ਸੁੱਟ ਕੇ ਕਿਹਾ ਕਿ ਸਲਾਹ ਅਲ-ਦੀਨ ਸਟਰੀਟ ਸੁਰੱਖਿਅਤ ਹੈ, ਅਸੀਂ ਬਾਹਰ ਆ ਗਏ ਹਾਂ ਅਤੇ ਭਗਵਾਨ ਦਾ ਸ਼ੁਕਰ ਹੈ। ਇਜ਼ਰਾਇਲੀ ਫੌਜ ਨੇ ਇਸ ਹਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੇ ਪੱਖ ਤੋਂ ਦੱਸਿਆ ਗਿਆ ਕਿ ਬੇਤ ਲਾਹੀਆ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਹਮਲਾ ਹਮਾਸ ਦੇ ਲੜਾਕਿਆਂ ਦੇ ਬੇਤ ਲਾਹੀਆ 'ਚ ਇਕੱਠੇ ਹੋਣ ਦੀ ਖਬਰ ਤੋਂ ਬਾਅਦ ਕੀਤਾ ਗਿਆ।

ਇਹ ਵੀ ਪੜ੍ਹੋ : 'ਜਨਮ ਦਿਨ ਤੋਂ ਪਹਿਲਾਂ ਮਾਰ ਦਿਆਂਗੇ...' ਪੱਪੂ ਯਾਦਵ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਾਕਿ ਨੰਬਰ ਤੋਂ ਆਈ ਕਾਲ

ਫਲਸਤੀਨੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਜ਼ਰਾਈਲ ਨੇ ਜਿੱਥੇ ਹਮਲਾ ਕੀਤਾ ਸੀ ਉੱਥੇ ਹਮਾਸ ਦਾ ਇਕ ਵੀ ਲੜਾਕੂ ਨਹੀਂ ਸੀ। ਇਸ ਦੀ ਬਜਾਇ ਸਾਰੇ ਆਮ ਲੋਕ ਸਨ, ਜੋ ਇਸਰਾਇਲ ਦੇ ਹੱਥੋਂ ਮਾਰੇ ਗਏ ਸਨ। ਦੱਸਣਯੋਗ ਕਿ ਇਜ਼ਰਾਈਲ ਪਿਛਲੇ ਸਾਲ ਅਕਤੂਬਰ ਤੋਂ ਗਾਜ਼ਾ 'ਤੇ ਬੰਬਾਰੀ ਕਰ ਰਿਹਾ ਹੈ। ਇਸ ਨੇ ਹੁਣ ਤੱਕ ਲਗਭਗ 44 ਹਜ਼ਾਰ ਫਲਸਤੀਨੀਆਂ ਦੀ ਜਾਨ ਲੈ ਲਈ ਹੈ।

ਦੱਸਣਯੋਗ ਹੈ ਕਿ ਪਿਛਲੇ ਹਫਤੇ ਇਜ਼ਰਾਈਲ ਨੇ ਮੱਧ ਗਾਜ਼ਾ ਦੇ ਅਲ-ਅਕਸਾ ਹਸਪਤਾਲ 'ਤੇ ਬੰਬਾਰੀ ਕੀਤੀ ਸੀ। ਇਸ ਹਮਲੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਸਥਾਨਕ ਪੱਤਰਕਾਰ ਗੰਭੀਰ ਜ਼ਖਮੀ ਹੋ ਗਿਆ। ਗਾਜ਼ਾ ਦੇ ਦੀਰ ਅਲ ਬਲਾਹ ਵਿਚ ਅਲ-ਅਕਸਾ ਹਸਪਤਾਲ ਦੇ ਬਾਹਰ ਹਮਲੇ ਤੋਂ ਬਾਅਦ ਲੋਕ ਦਹਿਸ਼ਤ ਵਿਚ ਦੇਖੇ ਗਏ।

ਇਸ ਦੌਰਾਨ ਇਜ਼ਰਾਇਲੀ ਹੈਲੀਕਾਪਟਰ ਉਪਰੋਂ ਗੋਲੀਬਾਰੀ ਕਰਦਾ ਦੇਖਿਆ ਗਿਆ। ਇਜ਼ਰਾਇਲੀ ਫੌਜ ਦੇ ਜਹਾਜ਼ਾਂ ਨੇ ਇੱਥੇ ਬੇਘਰ ਹੋਏ ਲੋਕਾਂ ਨੂੰ ਪਨਾਹ ਦੇਣ ਵਾਲੇ ਤੰਬੂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਵਿੱਚ ਦੋ ਫਲਸਤੀਨੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹਮਾਸ ਦੇ ਲੜਾਕੇ ਹਸਪਤਾਲ 'ਚ ਲੁਕੇ ਹੋਏ ਹਨ। ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹਸਪਤਾਲ ਦੇ ਅਹਾਤੇ ਵਿਚ ਹਮਾਸ ਦੇ ਲੜਾਕੇ ਨਹੀਂ ਸਨ। ਹਮਲੇ ਦੌਰਾਨ ਹਸਪਤਾਲ ਵਿਚ ਸਿਰਫ਼ ਮਰੀਜ਼ ਅਤੇ ਲੋਕ ਹੀ ਪਨਾਹ ਲੈ ਰਹੇ ਸਨ। ਇਜ਼ਰਾਈਲ ਨੇ ਇਨ੍ਹਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਪੂਰੇ ਗਾਜ਼ਾ ਨੂੰ ਵੀ ਘੇਰਾ ਪਾ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News