ਇਜ਼ਰਾਈਲ ਦਾ ਵੱਡਾ ਫ਼ੈਸਲਾ ! ਫਲਸਤੀਨੀਆਂ ਦੇ ਗਾਜ਼ਾ ਤੋਂ ਮਿਸਰ ਜਾਣ ਲਈ ਰਫ਼ਾਹ ਬਾਰਡਰ ਚੌਕੀ ਖੋਲ੍ਹਣ ਦਾ ਕੀਤਾ ਐਲਾਨ
Wednesday, Dec 03, 2025 - 04:02 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਜ਼ਰਾਈਲ ਤੇ ਹਮਾਸ ਵਿਚਾਲੇ ਦੇ ਯੁੱਧ ਦੇ ਕੁਝ ਹੱਦ ਤੱਕ ਸ਼ਾਂਤ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਰਫਾਹ ਸਰਹੱਦੀ ਕ੍ਰਾਸਿੰਗ ਖੋਲ੍ਹੇਗਾ ਤਾਂ ਜੋ ਗਾਜ਼ਾ ਤੋਂ ਫਲਸਤੀਨੀਆਂ ਨੂੰ ਮਿਸਰ ਪਹੁੰਚਣ ਵਿੱਚ ਮਦਦ ਮਿਲ ਸਕੇ।
ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਲਈ ਜ਼ਿੰਮੇਵਾਰ ਇਜ਼ਰਾਈਲੀ ਫੌਜੀ ਸੰਸਥਾ, COGAT ਨੇ ਇੱਕ ਬਿਆਨ ਵਿੱਚ ਇਹ ਐਲਾਨ ਕੀਤਾ। ਹਾਲਾਂਕਿ, ਇਸ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਸ ਨੂੰ ਗਾਜ਼ਾ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਕੀ ਕੋਈ ਪਾਬੰਦੀਆਂ ਲਗਾਈਆਂ ਜਾਣਗੀਆਂ ਜਾਂ ਨਹੀਂ। ਬਿਆਨ ਵਿੱਚ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਰਫਾਹ ਸਰਹੱਦੀ ਕ੍ਰਾਸਿੰਗ ਕਦੋਂ ਦੁਬਾਰਾ ਖੁੱਲ੍ਹੇਗੀ।
ਪਰ ਇਹ ਖ਼ਬਰ ਫਲਸਤੀਨੀਆਂ ਲਈ ਕਾਫ਼ੀ ਰਾਹਤ ਭਰੀ ਹੈ ਕਿ ਉਨ੍ਹਾਂ ਨੂੰ ਆਖ਼ਿਰ ਆਪਣੀ ਜਾਨ ਬਚਾਉਣ ਦਾ ਮੌਕਾ ਮਿਲ ਰਿਹਾ ਹੈ ਤੇ ਉਹ ਹੁਣ ਜੰਗ ਦੇ ਡਰ ਹੇਠੋਂ ਨਿਕਲ ਕੇ ਸੁਰੱਖਿਅਤ ਸਥਾਨਾਂ ਵੱਲ ਜਾ ਸਕਦੇ ਹਨ।
