ਇਜ਼ਰਾਇਲੀ PM ਨੇ ਦਿੱਤੀ ਚੇਤਾਵਨੀ, ਕਿਹਾ-ਹਮਾਸ ਦੇ ਟਿਕਾਣਿਆਂ ਨੂੰ 'ਮਲਬੇ' 'ਚ ਕਰਾਂਗੇ ਤਬਦੀਲ

Sunday, Oct 08, 2023 - 11:16 AM (IST)

ਇਜ਼ਰਾਇਲੀ PM ਨੇ ਦਿੱਤੀ ਚੇਤਾਵਨੀ, ਕਿਹਾ-ਹਮਾਸ ਦੇ ਟਿਕਾਣਿਆਂ ਨੂੰ 'ਮਲਬੇ' 'ਚ ਕਰਾਂਗੇ ਤਬਦੀਲ

ਤੇਲ ਅਵੀਵ (ਬਿਊਰੋ) ਇਜਰਾਈਲ ਅਤੇ ਫਿਲਿਸਤੀਨ ਵਿਚਕਾਰ ਸ਼ਨੀਵਾਰ ਨੂੰ ਸ਼ੁਰੂ ਹੋਏ ਯੁੱਧ ਦੇ ਬਾਅਦ ਇਜਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਯਾਹੂ ਨੇ ਐਤਵਾਰ ਨੂੰ ਹਮਾਸ ਦੇ ਅੱਤਵਾਦੀਆਂ ਨੂੰ ਚੇਤਾਵਨੀ ਦਿੰਦੇ ਹੋਏ ਿਕਹਾ ਕਿ ਅਸੀਂ ਹਮਾਸ ਦੇ ਸਾਰੇ ਟਿਕਾਣਿਆਂ ਨੂੰ ਮਲਬੇ ਵਿੱਚ ਤਬਦੀਲ ਕਰ ਦੇੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਹਮਾਸ ਦੇ ਅੱਤਵਾਦੀ ਵੱਖ-ਵੱਖ ਤਰੀਕਿਆਂ ਨਾਲ ਇਜ਼ਰਾਈਲ 'ਚ ਦਾਖਲ ਹੋਏ ਅਤੇ ਰਿਹਾਇਸ਼ੀ ਇਲਾਕਿਆਂ 'ਤੇ ਹਮਲਾ ਕੀਤਾ। ਇਸ ਦੌਰਾਨ 20 ਮਿੰਟਾਂ ਦੇ ਅੰਦਰ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਦਾਗੇ ਗਏ। ਇਸ ਤੋਂ ਬਾਅਦ ਇਜ਼ਰਾਇਲੀ ਸਰਕਾਰ ਨੇ ਹਮਾਸ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ।

ਹਮਾਸ ਦੇ ਠਿਕਾਣਿਆਂ ਨੂੰ 'ਮਲਬੇ' 'ਚ ਤਬਦੀਲ ਕਰਨ ਦੀ ਚੇਤਾਵਨੀ

ਇਜ਼ਰਾਈਲੀ ਫੌਜ ਦੀ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਐਤਵਾਰ ਨੂੰ ਹਮਾਸ ਦੇ ਅੱਤਵਾਦੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਗਾਜ਼ਾ ਸ਼ਹਿਰ ਵਿੱਚ ਉਨ੍ਹਾਂ ਦੇ ਲੁਕਣ ਦੇ ਟਿਕਾਣਿਆਂ ਨੂੰ "ਮਲਬੇ ਵਿੱਚ ਬਦਲ ਦਿੱਤਾ ਜਾਵੇਗਾ।" ਉਨ੍ਹਾਂ ਨੇ ਗਾਜ਼ਾ ਦੇ ਨਿਵਾਸੀਆਂ ਨੂੰ ਇਜ਼ਰਾਇਲੀ ਬਲਾਂ ਦੀ ਕਾਰਵਾਈ ਬਾਰੇ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਲਈ ਕਿਹਾ। ਨੇਤਨਯਾਹੂ ਨੇ ਆਪਣੇ ਟਵੀਟ ਵਿੱਚ ਕਿਹਾ,"ਅਸੀਂ ਉਨ੍ਹਾਂ ਸਾਰੀਆਂ ਥਾਵਾਂ ਨੂੰ ਮਲਬੇ ਵਿੱਚ ਬਦਲ ਦੇਵਾਂਗੇ ਜਿੱਥੇ ਹਮਾਸ ਤਾਇਨਾਤ ਹੈ ਅਤੇ ਲੁਕਿਆ ਹੋਇਆ ਹੈ। ਮੈਂ ਗਾਜ਼ਾ ਦੇ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਉਨ੍ਹਾਂ ਥਾਵਾਂ ਨੂੰ ਛੱਡ ਦੇਣ ਕਿਉਂਕਿ ਅਸੀਂ ਹਰ ਥਾਂ ਜ਼ਬਰਦਸਤ ਕਾਰਵਾਈ ਕਰਾਂਗੇ।" ਨੇਤਨਯਾਹੂ ਦੀ ਚੇਤਾਵਨੀ ਇਜ਼ਰਾਈਲ ਵਿੱਚ "ਜੰਗ ਦੀ ਸਥਿਤੀ" ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ।

ਸ਼ਨੀਵਾਰ ਨੂੰ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਗੇ ਆ ਕੇ ਬਿਆਨ ਦਿੱਤਾ ਹੈ। ਉਸ ਨੇ ਕਿਹਾ ਸੀ, "ਅਸੀਂ ਜੰਗ ਵਿੱਚ ਹਾਂ, ਕਿਸੇ ਅਪ੍ਰੇਸ਼ਨ ਵਿੱਚ ਨਹੀਂ। ਹਮਾਸ ਨੇ ਇਜ਼ਰਾਈਲ ਰਾਜ ਅਤੇ ਇਸਦੇ ਨਾਗਰਿਕਾਂ ਖ਼ਿਲਾਫ਼ ਇੱਕ ਘਾਤਕ ਹਮਲਾ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀਆਂ ਬਸਤੀਆਂ ਨੂੰ ਸਾਫ਼ ਕਰਨ ਅਤੇ ਹਥਿਆਰਾਂ ਦੇ ਵੱਡੇ ਪੱਧਰ 'ਤੇ ਇਕੱਠੇ ਕਰਨ ਦਾ ਆਦੇਸ਼ ਦਿੱਤਾ ਸੀ।" 'ਦੁਸ਼ਮਣ ਨੂੰ ਅਜਿਹੀ ਕੀਮਤ ਚੁਕਾਉਣੀ ਪਵੇਗੀ ਜਿਸ ਬਾਰੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ।'

ਪੜ੍ਹੋ ਇਹ ਅਹਿਮ ਖ਼ਬਰ-ਵਰ੍ਹਿਆਂ ਤੋਂ ਵੀ ਵੱਧ ਪੁਰਾਣੀ ਹੈ ਜ਼ਮੀਨ ਲਈ ਇਹ ਲੜਾਈ : ਇਜ਼ਰਾਈਲ-ਫਲਸਤੀਨ ਦੇ ਵੈਰ ਦੀ ਪੂਰੀ ਕਹਾਣੀ 

ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਮੌਤ 

ਤੁਹਾਨੂੰ ਦੱਸ ਦੇਈਏ ਕਿ ਗਾਜ਼ਾ ਪੱਟੀ ਤੋਂ ਹਮਾਸ ਦੇ ਅੱਤਵਾਦੀਆਂ ਦੇ ਅਚਾਨਕ ਹਮਲੇ ਕਾਰਨ ਇਜ਼ਰਾਈਲ 'ਚ ਘੱਟੋ-ਘੱਟ 300 ਲੋਕ ਮਾਰੇ ਗਏ ਹਨ ਅਤੇ 1600 ਤੋਂ ਵੱਧ ਜ਼ਖਮੀ ਹੋ ਗਏ ਹਨ। ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ ਦੱਖਣੀ ਇਜ਼ਰਾਈਲ ਦੇ ਕਈ ਹਿੱਸਿਆਂ ਵਿੱਚ ਰਾਕੇਟ ਸਾਇਰਨ ਵੱਜਦੇ ਰਹੇ। ਗਾਜ਼ਾ ਪੱਟੀ ਦੇ ਨੇੜੇ ਦੇ ਖੇਤਰਾਂ ਜਿਵੇਂ ਕਿ ਸਡੇਰੋਟ, ਕਿਬੁਟਜ਼ ਨੀਰ ਐਮ, ਯਾਦ ਮੋਰਦੇਚਾਈ ਅਤੇ ਨੇਤੀਵ ਹਸਾਰਾ ਦੇ ਲੋਕਾਂ ਨੇ ਹਵਾਈ ਹਮਲੇ ਦੀਆਂ ਚੇਤਾਵਨੀਆਂ ਸੁਣੀਆਂ। ਇਸ ਤੋਂ ਇਲਾਵਾ ਹਮਾਸ ਦੇ ਹਮਲਿਆਂ ਦੇ ਜਵਾਬ ਵਿਚ ਇਜ਼ਰਾਈਲੀ ਰੱਖਿਆ ਬਲਾਂ ਦੁਆਰਾ ਸ਼ੁਰੂ ਕੀਤੇ ਗਏ ਓਪਰੇਸ਼ਨ ਆਇਰਨ ਸਵੋਰਡਜ਼ ਨੇ ਗਾਜ਼ਾ ਅਤੇ ਪੱਛਮੀ ਕੰਢੇ ਵਿਚ 230 ਤੋਂ ਵੱਧ ਲੋਕ ਮਾਰੇ ਹਨ।
ਹਮਾਸ ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ 

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਬਿਆਨ 'ਤੇ ਹਮਾਸ ਦੀ ਵੀ ਪ੍ਰਤੀਕਿਰਿਆ ਆਈ ਹੈ। ਹਮਾਸ ਦੇ ਹਥਿਆਰਬੰਦ ਵਿੰਗ ਦੇ ਬੁਲਾਰੇ ਨੇ ਐਤਵਾਰ ਅੱਧੀ ਰਾਤ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਜ਼ਰਾਈਲੀ ਕਸਬਿਆਂ 'ਤੇ ਸ਼ਨੀਵਾਰ ਦੇ ਹਮਲਿਆਂ ਵਿੱਚ ਹਮਾਸ ਦੁਆਰਾ ਫੜੇ ਗਏ ਇਜ਼ਰਾਈਲੀਆਂ ਦੀ ਕੁੱਲ ਗਿਣਤੀ ਦਰਜਨਾਂ ਨਾਲੋਂ "ਕਈ ਗੁਣਾ ਵੱਧ" ਸੀ। ਬੁਲਾਰੇ ਨੇ ਦੱਸਿਆ ਕਿ ਬੰਧਕ ਬਣਾਏ ਗਏ ਲੋਕ ਗਾਜ਼ਾ ਪੱਟੀ ਦੇ ਸਾਰੇ ਖੇਤਰਾਂ ਵਿੱਚ ਫੈਲੇ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


author

Vandana

Content Editor

Related News