ਸਭ ਤੋਂ ਅੱਗੇ ਨਿਕਲਿਆ ਇਜ਼ਰਾਇਲ, ਇਸ ਦਿਨ ਤੋਂ ਲੱਗਣਗੇ ਕੋਰੋਨਾ ਟੀਕੇ

Thursday, Dec 10, 2020 - 11:53 AM (IST)

ਯੇਰੂਸ਼ਲਮ- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਤੋਂ ਬਚਾਅ ਲਈ ਟੀਕਾ ਲਗਾਉਣ ਦਾ ਕੰਮ 27 ਦਸੰਬਰ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਇਜ਼ਰਾਇਲ ਆਪਣੇ ਨਾਗਰਿਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਦੁਨੀਆ ਦੇ ਸ਼ੁਰੂਆਤੀ ਦੇਸ਼ਾਂ ਵਿਚ ਗਿਣਿਆ ਜਾਵੇਗਾ। 

ਨੇਤਨਯਾਹੂ ਦਾ ਇਹ ਬਿਆਨ ਤਦ ਆਇਆ ਹੈ ਜਦ ਸੰਯੁਕਤ ਅਰਬ ਅਮੀਰਾਤ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਰੋਕਥਾਮ ਲਈ ਚੀਨ ਦੇ ਟੀਕੇ ਦਾ ਸ਼ੇਖਡੋਮ ਮਹਾਸੰਘ ਵਿਚ ਪ੍ਰੀਖਣ ਕੀਤਾ ਗਿਆ ਅਤੇ ਇਹ 86 ਫੀਸਦੀ ਪ੍ਰਭਾਵਸ਼ਾਲੀ ਰਿਹਾ। 

ਅਮੀਰਾਤ ਦੇ ਬਿਆਨ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਸ ਵਿਚ ਦਵਾਈ ਦੇ ਪ੍ਰਭਾਵੀ ਹੋਣ ਦੇ ਸਬੰਧ ਵਿਚ ਪਹਿਲੀ ਵਾਰ ਜਨਤਕ ਤੌਰ 'ਤੇ ਦੱਸਿਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨੇਤਨਯਾਹੂ ਨੇ ਫਾਈਜ਼ਰ ਦੇ ਟੀਕੇ ਦੀ ਪਹਿਲੀ ਖੇਪ ਆਉਣ 'ਤੇ ਪ੍ਰਸੰਨਤਾ ਪ੍ਰਗਟ ਕੀਤੀ ਸੀ ਅਤੇ ਇਸ ਨੂੰ ਦੇਸ਼ ਲਈ ਜਸ਼ਨ ਦਾ ਦਿਨ ਦੱਸਿਆ ਸੀ। ਉਨ੍ਹਾਂ ਕਿਹਾ ਮੈਨੂੰ ਇਸ ਟੀਕੇ 'ਤੇ ਵਿਸ਼ਵਾਸ ਹੈ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਉਚਿਤ ਮਨਜ਼ੂਰੀ ਮਿਲ ਜਾਵੇਗੀ। 

ਨੇਤਨਯਾਹੂ ਨੇ ਕਿਹਾ ਕਿ ਉਹ ਟੀਕਾ ਲਗਵਾਉਣ ਵਾਲਾ ਪਹਿਲਾ ਸ਼ਖਸ ਬਣਨਾ ਚਾਹੁੰਦੇ ਹਨ ਤਾਂ ਕਿ ਲੋਕਾਂ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਨਤਕ ਟੀਕਾਕਾਰਣ ਮੁਹਿੰਮ 27 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਇਕ ਦਿਨ ਵਿਚ 60,000 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ 90 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਟੀਕੇ ਦੀ ਇੰਨੀ ਗਿਣਤੀ ਨੂੰ ਠੀਕ ਦੱਸਿਆ। ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗ ਜਾਵੇਗਾ, ਉਨ੍ਹਾਂ ਨੂੰ ਵਿਸ਼ੇਸ਼ ਕਾਰਡ ਜਾਂ ਫੋਨ ਲਈ ਐਪ ਦਿੱਤੇ ਜਾਣਗੇ, ਤਾਂ ਕਿ ਉਹ ਬਿਨਾਂ ਰੋਕ ਟੋਕ ਘੁੰਮ ਸਕਣ। 


Lalita Mam

Content Editor

Related News