''ਹਮਾਸ ਨੂੰ ਕੀਮਤ ਚੁਕਾਉਣੀ ਪਵੇਗੀ'', ਗਾਜ਼ਾ ''ਚ ਬੰਧਕਾਂ ਦੀਆਂ ਲਾਸ਼ਾਂ ਮਿਲਣ ''ਤੇ ਬਿਡੇਨ ਦਾ ਚੜ੍ਹਿਆ ਪਾਰਾ

Sunday, Sep 01, 2024 - 08:06 PM (IST)

''ਹਮਾਸ ਨੂੰ ਕੀਮਤ ਚੁਕਾਉਣੀ ਪਵੇਗੀ'', ਗਾਜ਼ਾ ''ਚ ਬੰਧਕਾਂ ਦੀਆਂ ਲਾਸ਼ਾਂ ਮਿਲਣ ''ਤੇ ਬਿਡੇਨ ਦਾ ਚੜ੍ਹਿਆ ਪਾਰਾ

ਵਾਸ਼ਿੰਗਟਨ : ਇਜ਼ਰਾਇਲੀ ਬਲਾਂ ਨੇ ਗਾਜ਼ਾ ਪੱਟੀ ਦੇ ਰਫਾਹ ਸ਼ਹਿਰ ਵਿਚ ਇੱਕ ਸੁਰੰਗ ਵਿਚੋਂ ਛੇ ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਜ਼ਰਾਇਲ ਨੇ ਪੁਸ਼ਟੀ ਕੀਤੀ ਕਿ ਇਹ ਸਾਰੇ ਹਮਾਸ ਦੁਆਰਾ ਬਣਾਏ ਬੰਧਕ ਗਏ ਸਨ ਤੇ ਉਨ੍ਹਾਂ ਵਿਚ ਹਰਸ਼ ਗੋਲਡਬਰਗ-ਪੋਲਿਨ, ਇਕ ਅਮਰੀਕੀ ਨਾਗਰਿਕ ਵੀ ਸ਼ਾਮਲ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਘਟਨਾ ਨੂੰ ‘ਦੁਖਦਾਈ’ ਅਤੇ ‘ਨਿੰਦਾਯੋਗ’ ਕਰਾਰ ਦਿੱਤਾ ਹੈ। ਉਸਨੇ ਚੇਤਾਵਨੀ ਦਿੱਤੀ ਕਿ 'ਹਮਾਸ ਦੇ ਨੇਤਾਵਾਂ ਨੂੰ ਇਨ੍ਹਾਂ ਅਪਰਾਧਾਂ ਦੀ ਕੀਮਤ ਚੁਕਾਉਣੀ ਪਵੇਗੀ।'

ਬਿਡੇਨ ਨੇ ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਮਾਸ ਦੇ ਇਨ੍ਹਾਂ ਵਹਿਸ਼ੀ ਅੱਤਵਾਦੀਆਂ ਦੁਆਰਾ ਮਾਰੇ ਗਏ ਬੰਧਕਾਂ ਵਿਚੋਂ ਇਕ ਅਮਰੀਕੀ ਨਾਗਰਿਕ ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਜੰਗਬੰਦੀ ਦਾ ਸਮਾਂ ਆ ਗਿਆ ਹੈ ਅਤੇ ਇਸ ਲਈ ਉਹ 24 ਘੰਟੇ ਕੰਮ ਕਰਨਗੇ। ਇਜ਼ਰਾਇਲੀ ਫੌਜ ਨੇ ਕਿਹਾ ਕਿ ਬੰਧਕਾਂ ਨੂੰ ਹਮਾਸ ਨੇ ਗਾਜ਼ਾ ਸੁਰੰਗ ਤੋਂ ਬਰਾਮਦ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਸੀ।

'ਹਮਾਸ ਨਹੀਂ ਚਾਹੁੰਦਾ ਗਾਜ਼ਾ 'ਚ ਜੰਗਬੰਦੀ'
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਾਸ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਬੰਧਕਾਂ ਨੂੰ ਮਾਰਨ ਵਾਲੇ ਗਾਜ਼ਾ ਜੰਗਬੰਦੀ ਲਈ ਕੋਈ ਸੌਦਾ ਨਹੀਂ ਚਾਹੁੰਦੇ ਹਨ। ਉਸਨੇ ਵਾਅਦਾ ਕੀਤਾ ਕਿ ਉਹ ਹਮਾਸ ਦੇ ਅੱਤਵਾਦੀਆਂ ਨਾਲ ਲੇਖਾ-ਜੋਖਾ ਕਰੇਗਾ।

ਬਰਮਦਗੀ ਤੋਂ ਪਹਿਲਾਂ ਮਾਰੇ ਬੰਧਕ
ਇਸ ਦੌਰਾਨ ਇਜ਼ਰਾਇਲ ਡਿਫੈਂਸ ਫੋਰਸ (ਆਈਡੀਐੱਫ) ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਆਈਡੀਐੱਫ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਨੇ ਕਿਹਾ ਕਿ ਬੰਧਕਾਂ ਨੂੰ ਆਈਡੀਐੱਫ ਦੇ ਜਵਾਨਾਂ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਅਮਰੀਕੀ ਨਾਗਰਿਕ ਗੋਲਡਬਰਗ ਪੋਲਿਨ ਨੂੰ 7 ਅਕਤੂਬਰ ਨੂੰ ਨੋਵਾ ਸੰਗੀਤ ਸਮਾਰੋਹ ਦੌਰਾਨ ਹਮਾਸ ਨੇ ਅਗਵਾ ਕਰ ਲਿਆ ਸੀ।

ਗਾਜ਼ਾ ਤੇ ਇਜ਼ਰਾਇਲ ਵਿਚਕਾਰ ਤਣਾਅ ਵਧਿਆ
ਗਾਜ਼ਾ ਵਿਚ ਸਥਿਤੀ ਬਹੁਤ ਨਾਜ਼ੁਕ ਹੈ, ਜਿੱਥੇ ਇੱਕ ਪਾਸੇ ਜੰਗਬੰਦੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਪੋਲੀਓ ਮੁਹਿੰਮ ਵਰਗੀ ਮਨੁੱਖੀ ਸਹਾਇਤਾ ਵੀ ਚੱਲ ਰਹੀ ਹੈ। ਅਜਿਹੇ 'ਚ ਗਾਜ਼ਾ ਅਤੇ ਇਜ਼ਰਾਇਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਹਜ਼ਾਰਾਂ ਇਜ਼ਰਾਇਲੀ ਨਾਗਰਿਕਾਂ ਦੀ ਹੱਤਿਆ ਅਤੇ ਬੰਧਕ ਬਣਾਏ ਜਾਣ ਤੋਂ ਬਾਅਦ ਇਜ਼ਰਾਇਲ ਨੇ ਹਮਾਸ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।


author

Baljit Singh

Content Editor

Related News