ਲਾਕਡਾਊਨ ''ਚ ਇਜ਼ਰਾਇਲ ਨੇ ਮਨਾਇਆ ਆਪਣਾ ਸੁਤੰਤਰਤਾ ਦਿਵਸ

04/29/2020 7:42:42 PM

ਯੇਰੂਸ਼ਲਮ - ਇਜ਼ਰਾਇਲ ਵਾਸੀਆਂ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੌਰਾਨ ਬੁੱਧਵਾਰ ਨੂੰ ਆਪਣੇ ਘਰਾਂ ਵਿਚ ਹੀ ਆਜ਼ਾਦੀ ਦਿਵਸ (ਸੁਤੰਤਰਤਾ ਦਿਵਸ) ਮਨਾਇਆ। ਸਾਲ 1948 ਵਿਚ ਅੱਜ ਹੀ ਦੇ ਦਿਨ ਬਿ੍ਰਟਿਸ਼ ਸ਼ਾਸਨ ਖਤਮ ਹੋਣ ਤੋਂ ਬਾਅਦ ਇਜ਼ਰਾਇਲ ਦੇ ਹੋਂਦ ਵਿਚ ਆਉਣ ਦੀ ਯਾਦ ਵਿਚ 29 ਅਪ੍ਰੈਲ ਨੂੰ ਦੇਸ਼ ਵਿਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।

Israel marks its Independence Day under coronavirus lockdown ...

ਆਮ ਤੌਰ 'ਤੇ ਇਸ ਦਿਨ ਛੁੱਟੀ ਹੁੰਦੀ ਹੈ, ਉਤਸਵ ਮਨਾਏ ਜਾਂਦੇ ਹਨ, ਲੋਕ ਤੱਟਾਂ 'ਤੇ ਜਾਂਦੇ ਹਨ, ਪਾਰਟੀ ਕਰਦੇ ਹਨ ਅਤੇ ਆਤਿਸ਼ਬਾਜ਼ੀ ਦੇਖਦੇ ਹਨ। ਇਸ ਸਾਲ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਾ ਰੱਖੀ ਹੈ ਅਤੇ ਆਦੇਸ਼ ਦਿੱਤਾ ਹੈ ਕਿ ਲੋਕ ਆਪਣੇ ਘਰਾਂ ਤੋਂ 100 ਮੀਟਰ ਦੇ ਦਾਇਰੇ ਵਿਚ ਹੀ ਰਹਿਣ। ਆਦੇਸ਼ ਮੁਤਾਬਕ, ਜੇਕਰ ਉਨ੍ਹਾਂ ਨੂੰ ਦਵਾਈ ਜਾਂ ਜ਼ਰੂਰੀ ਸਮਾਨ ਲੈਣਾ ਹੈ ਤਾਂ ਹੀ 100 ਮੀਟਰ ਦੇ ਦਾਇਰੇ ਤੋਂ ਬਾਹਰ ਨਿਕਲਣ। ਦੇਸ਼ ਵਿਚ ਪਬਲਕਿ ਟ੍ਰਾਂਸਪੋਰਟ ਬੰਦ ਹੈ। ਇਜ਼ਰਾਇਲੀ ਹਵਾਈ ਫੌਜ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਜਹਾਜ਼ਾਂ ਨਾਲ ਕਰਤਬ ਦਿਖਾ ਆਪਣੇ ਸਾਲਾਨਾ ਪ੍ਰੋਗਰਾਮ ਨੂੰ ਸਿਹਤ ਕਰਮੀਆਂ ਨੂੰ ਸਮਰਪਿਤ ਕੀਤਾ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ 15,700 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 210 ਲੋਕਾਂ ਦੀ ਮੌਤ ਹੋ ਗਈ ਹੈ।

Israel celebrates unusual 72nd Independence Day due to lockdown ...


Khushdeep Jassi

Content Editor

Related News