ਇਜ਼ਰਾਈਲ ਨੇ ਗਾਜਾ ਸਰਹੱਦ ’ਤੇ ਬਣਾਈ 65 ਕਿਲੋਮੀਟਰ ਲੰਬੀ ਹਾਈਟੈਕ ‘ਕੰਧ’, ਪਲਕ ਝਪਕਦੇ ਹੀ ਖ਼ਤਮ ਹੋਣਗੇ ਦੁਸ਼ਮਣ
Thursday, Dec 09, 2021 - 09:26 AM (IST)
ਤੇਲ ਅਵੀਵ- ਇਜ਼ਰਾਈਲ ਨੇ ਗਾਜਾ ਤੋਂ ਹੋਣ ਵਾਲੇ ਹਮਾਸ ਦੇ ਹਮਲਿਆਂ ਨੂੰ ਰੋਕਣ ਲਈ 65 ਕਿਲੋਮੀਟਰ ਲੰਬੀ ‘ਲੋਹੇ ਦੀ ਕੰਧ’ ਬਣਾਉਣ ਦਾ ਕੰਮ ਪੂਰਾ ਕਰ ਲੈਣ ਦਾ ਐਲਾਨ ਕੀਤਾ ਹੈ। ਇਹ ਹਾਈਟੈਕ ਕੰਧ ਅੰਡਰਗ੍ਰਾਊਂਡ ਸੈਂਸਰ, ਰਾਡਾਰ ਅਤੇ ਕੈਮਰਿਆਂ ਨਾਲ ਲੈਸ ਹੈ। ਗਾਜਾ ਵਲੋਂ ਇਸ ਕੰਧ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ’ਤੇ ਦੁਸ਼ਮਣ ਇਜ਼ਰਾਈਲੀ ਸੁਰੱਖਿਆ ਬਲਾਂ ਦੀ ਨਿਗਾਹ ’ਚ ਆ ਜਾਣਗੇ ਅਤੇ ਪਲਕ ਝਪਕਦੇ ਹੀ ਉਨ੍ਹਾਂ ਦਾ ਖ਼ਾਤਮਾ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ
ਇਜ਼ਰਾਈਲ ਇਸ ਨੂੰ ਬੈਰੀਅਰ ਦੱਸ ਰਿਹਾ ਹੈ, ਜਿਸ ਨੂੰ ਕਰੀਬ ਸਾਢੇ 3 ਸਾਲ ਦੇ ਨਿਰਮਾਣ ਤੋਂ ਬਾਅਦ ਪੂਰਾ ਕੀਤਾ ਗਿਆ ਹੈ। ਇਜ਼ਰਾਈਲ ਨੇ ਸਾਲ 2007 ਵਿਚ ਗਾਜਾ ਵਿਚ ਹਮਾਸ ਦਾ ਰਾਜ ਆਉਣ ਤੋਂ ਬਾਅਦ ਤੋਂ ਹੀ ਬਲਾਕੇਡ ਕਰ ਕੇ ਰੱਖਿਆ ਹੈ। ਇਸਦੇ ਤਹਿਤ ਸਾਮਾਨਾਂ ਅਤੇ ਲੋਕਾਂ ਦੇ ਆਉਣ-ਜਾਣ ’ਤੇ ਸਖ਼ਤ ਪਾਬੰਦੀਆਂ ਲਗਾ ਰੱਖੀਆਂ ਹਨ। ਗਾਜਾ ਸ਼ਹਿਰ ਵਿਚ ਲਗਭਗ 20 ਲੱਖ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਇਜ਼ਰਾਈਲੀ ਪਾਬੰਦੀਆਂ ’ਚੋਂ ਲੰਘਣਾ ਹੁੰਦਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ 65 ਕਿਲੋਮੀਟਰ ਲੰਬੇ ‘ਬੈਰੀਅਰ’ ਦਾ ਕੰਮ ਪੂਰਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਡਰਾਈਵਰ ਨੇ ਦਹੀਂ ਖ਼ਰੀਦਣ ਲਈ ਰਸਤੇ ’ਚ ਰੋਕੀ ਟਰੇਨ, ਰੇਲ ਮੰਤਰੀ ਨੇ ਲਿਆ ਐਕਸ਼ਨ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।