ਇਜ਼ਰਾਇਲ ਦੀ ਤਰਜ 'ਤੇ ਆਪਣੇ 'ਬੀਚ' ਵਿਕਸਿਤ ਕਰੇਗਾ ਗੁਜਰਾਤ

07/01/2018 9:16:19 AM

ਯੇਰੂਸ਼ਲਮ(ਭਾਸ਼ਾ)— ਗੁਜਰਾਤ ਸਰਕਾਰ ਪ੍ਰਦੇਸ਼ ਵਿਚ ਸੈਰ-ਸਪਾਟਾ ਨੂੰ ਵਧਾਵਾ ਦੇਣ ਲਈ ਆਪਣੇ ਸਮੁੰਦਰ ਤਟਾਂ (ਬੀਚ) ਨੂੰ ਇਜ਼ਰਾਇਲ ਦੀ ਤਰਜ 'ਤੇ ਵਿਕਸਿਤ ਕਰੇਗੀ। ਮੁੱਖ ਮੰਤਰੀ ਵਿਜੈ ਰੂਪਾਨੀ ਦੀ ਅਗਵਾਈ ਵਿਚ ਗੁਜਰਾਤ ਤੋਂ ਇਕ ਉਚ ਪੱਧਰੀ ਵਫਦ 6 ਦਿਨ ਦੀ ਇਜ਼ਰਾਇਲ ਯਾਤਰਾ 'ਤੇ ਇਜ਼ਰਾਇਲ ਆਇਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਗੁਜਰਾਤ ਦੇ ਸਾਰੇ 'ਬੀਚ' ਵੀ ਗੋਆ ਅਤੇ ਇਜ਼ਰਾਇਲ ਦੀ ਤਰ੍ਹਾਂ ਵਿਕਸਿਤ ਕੀਤੇ ਜਾ ਸਕਦੇ ਹਨ, ਉਨ੍ਹਾਂ ਵਿਚ ਅਜਿਹੀ ਸਮਰਥਾ ਹੈ।
ਵਫਦ ਵਿਚ ਮੌਜੂਦ ਮੁੱਖ ਮੰਤਰੀ ਦੇ ਕਰੀਬੀ ਦਾ ਕਹਿਣਾ ਹੈ ਕਿ ਇਜ਼ਰਾਇਲ ਵਿਚ ਜਿਸ ਤਰ੍ਹਾਂ ਨਾਲ 'ਬੀਚਾਂ' ਨੂੰ ਵਿਕਸਿਤ ਕੀਤਾ ਗਿਆ ਹੈ, ਇਸ ਨਾਲ ਉਹ ਲੋਕ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਕੋਲ (ਇਜ਼ਰਾਇਲ) ਸੈਲਾਨੀਆਂ ਅਤੇ ਯਾਤਰੀਆਂ ਲਈ ਕਾਫੀ ਕੁੱਝ ਹੈ ਅਤੇ ਅਸੀਂ ਆਪਣੇ ਸਮੁੰਦਰੀ ਤਟਾਂ ਨੂੰ ਵੀ ਇਸ ਤਰਜ 'ਤੇ ਵਿਕਸਿਤ ਕਰ ਸਕਦੇ ਹਾਂ। ਅਸੀਂ ਅਹਿਮਦਪੁਰ ਮਾਂਡਵੀ, ਮਾਂਡਵੀ (ਕੱਛ), ਸ਼ਿਵਰਾਜਪੁਰ (ਦਵਾਰਕਾ) ਅਤੇ ਸੋਮਨਾਥ ਦੇ 'ਬੀਚਾਂ' ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਜ਼ਰਾਇਲ ਤੋਂ ਸੈਰ-ਸਪਾਟਾ ਨੂੰ ਵਧਾਵਾ ਦੇਣ ਦੇ ਸਬੰਧ ਵਿਚ ਸਵਾਲ ਕਰਨ 'ਤੇ ਰੂਪਾਨੀ ਨੇ ਕਿਹਾ ਕਿ ਇਸ ਸਬੰਧ ਵਿਚ ਸਭ ਤੋਂ ਵੱਡਾ ਬਦਲਾਅ ਤੇਲ ਅਵੀਵ ਤੋਂ ਮੁੰਬਈ ਦੀ ਸਿੱਧੀ ਉਡਾਣ ਦਾ ਸ਼ੁਰੂ ਹੋਣਾ ਹੋਵੇਗਾ।


Related News