ਇਜ਼ਰਾਈਲ ਦੇ ਪ੍ਰਧਾਨ ਮੰਤਰੀ ਐਤਵਾਰ ਤੋਂ ਕਰਨਗੇ UAE ਦਾ ਦੌਰਾ
Sunday, Dec 12, 2021 - 04:18 PM (IST)
ਯੇਰੂਸ਼ਲਮ (ਭਾਸ਼ਾ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਐਲਾਨ ਕੀਤਾ ਹੈ ਕਿ ਉਹ ਐਤਵਾਰ ਨੂੰ ਆਪਣੀ ਪਹਿਲੀ ਅਧਿਕਾਰਤ ਯਾਤਰਾ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾਣਗੇ। ਉਹਨਾਂ ਮੁਤਾਬਕ ਇਹ ਯਾਤਰਾ ਈਰਾਨ ਨਾਲ ਪ੍ਰਮਾਣੂ ਗੱਲਬਾਤ ਲਈ ਸੰਘਰਸ਼ ਦੀ ਪਿੱਠਭੂਮੀ ਵਿੱਚ ਇੱਕ ਵਿਆਪਕ ਖੇਤਰੀ ਕੂਟਨੀਤੀ ਦਾ ਹਿੱਸਾ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਸ ਪਾਈਪ-ਲਾਈਨ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ ਤੇ 5 ਲੋਕ ਲਾਪਤਾ (ਤਸਵੀਰਾਂ)
ਨਫਤਾਲੀ ਬੇਨੇਟ ਦੇ ਦਫਤਰ ਨੇ ਕਿਹਾ ਕਿ ਉਹ ਯੂਏਈ ਦੇ ਕ੍ਰਾਊਨ ਪ੍ਰਿੰਸ (ਯੁਵਰਾਜ) ਮੁਹੰਮਦ ਬਿਨ ਜ਼ਾਇਦ ਨਾਲ ਮੀਟਿੰਗ ਕਰਨਗੇ ਅਤੇ ਆਰਥਿਕ ਅਤੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਕਿਸੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਯੂਏਈ ਦੀ ਇਹ ਪਹਿਲੀ ਯਾਤਰਾ ਹੋਵੇਗੀ। ਇਜ਼ਰਾਈਲ ਅਤੇ ਯੂਏਈ ਵਿਚਾਲੇ ਲੰਬੇ ਸਮੇਂ ਤੋਂ ਗੁਪਤ ਸੁਰੱਖਿਆ ਸਹਿਯੋਗ ਰਿਹਾ ਹੈ ਪਰ ਪਿਛਲੇ ਸਾਲ ਅਮਰੀਕਾ ਦੀ ਵਿਚੋਲਗੀ ਵਾਲੀ 'ਅਬਰਾਹਿਮ ਸੰਧੀ' ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਰਸਮੀ ਸਬੰਧ ਸਥਾਪਿਤ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ : ਕਾਬੁਲ ਪੁਲਸ ਨੇ 250 ਲੋਕਾਂ ਨੂੰ ਕੀਤਾ ਗ੍ਰਿਫਤਾਰ