ਇਜ਼ਰਾਈਲ ਨੇ ਜਿਨਸੀ ਸ਼ੋਸ਼ਣ ਦੀ ਦੋਸ਼ੀ ਬੀਬੀ ਨੂੰ ਆਸਟ੍ਰੇਲੀਆ ਹਵਾਲੇ ਕੀਤਾ

01/25/2021 2:30:26 PM

ਯੇਰੂਸ਼ਲਮ/ਸਿਡਨੀ (ਏਜੰਸੀ): ਇਜ਼ਰਾਈਲ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਆਸਟ੍ਰੇਲੀਆ ਵਿਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ 74 ਦੋਸ਼ਾਂ ਵਿਚ ਲੋੜੀਂਦੀ ਇਕ ਬੀਬੀ ਦੀ ਛੇ ਸਾਲ ਕਾਨੂੰਨੀ ਲੜਾਈ ਤੋਂ ਬਾਅਦ ਹਵਾਲਗੀ ਕਰ ਦਿੱਤੀ। ਇਸ ਮਾਮਲੇ ਕਾਰਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਸੀ।

PunjabKesari

ਇੱਕ ਸਾਬਕਾ ਅਧਿਆਪਕ ਮਾਲਕਾ ਲੀਫਰ, ਜੋ ਮੈਲਬੌਰਨ ਦੇ ਇੱਕ ਯਹੂਦੀ ਸਕੂਲ ਵਿਚ ਕਈ ਸਾਬਕਾ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੀ ਦੋਸ਼ੀ ਸੀ, ਉਹ 2014 ਤੋਂ ਇਜ਼ਰਾਈਲ ਤੋਂ ਹਵਾਲਗੀ ਦੀ ਲੜਾਈ ਲੜ ਰਹੀ ਸੀ। ਲੀਫਰ ਨੇ ਆਪਣੀ ਨਿਰਦੋਸ਼ਤਾ ਬਣਾਈ ਰੱਖੀ ਅਤੇ ਉਸ ਦੀ ਹਵਾਲਗੀ ਲਈ ਛੇ ਸਾਲਾਂ ਦੀ ਕਾਨੂੰਨੀ ਲੜਾਈ ਨੇ ਇਜ਼ਰਾਈਲ ਅਤੇ ਆਸਟ੍ਰੇਲੀਆ ਵਿਚਾਲੇ ਸਬੰਧ ਤਣਾਅਪੂਰਨ ਬਣਾ ਦਿੱਤਾ ਹੈ। ਇਜ਼ਰਾਈਲੀ ਮੀਡੀਆ ਨੇ ਸੋਮਵਾਰ ਤੜਕੇ ਬੈਨ ਗੁਰਿਯਨ ਏਅਰਪੋਰਟ ‘ਤੇ ਲੀਫਰ ਦੀ ਜਹਾਜ਼ ‘ਤੇ ਚੜ੍ਹਨ ਦੀ ਤਸਵੀਰ ਲਈ।

PunjabKesari

ਦਸੰਬਰ ਵਿਚ, ਸੁਪਰੀਮ ਕੋਰਟ ਨੇ ਉਸ ਦੀ ਹਵਾਲਗੀ ਦੇ ਖਿਲਾਫ ਅੰਤਮ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਇਜ਼ਰਾਈਲ ਦੇ ਨਿਆਂ ਮੰਤਰੀ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਦੇ ਆਦੇਸ਼ 'ਤੇ ਦਸਤਖ਼ਤ ਕੀਤੇ। ਲੀਫਰ 'ਤੇ ਬਾਲ ਯੌਨ ਸ਼ੋਸ਼ਣ ਦੇ 74 ਦੋਸ਼ ਹਨ, ਜੋ ਉਸ ਨੇ ਕਥਿਤ ਤੌਰ 'ਤੇ ਮੈਲਬੌਰਨ ਵਿਚ ਪੜ੍ਹਾਉਂਦੇ ਸਮੇਂ ਕੀਤੇ ਸਨ। ਜਿਵੇਂ ਹੀ 2008 ਵਿਚ ਉਸ ਖ਼ਿਲਾਫ਼ ਇਲਜ਼ਾਮ ਲਗਾਏ ਜਾਣ ਲੱਗੇ, ਇਜ਼ਰਾਈਲ ਵਿਚ ਜੰਮੀ ਲੀਫਰ ਸਕੂਲ ਛੱਡ ਕੇ ਦੇਸ਼ ਵਾਪਸ ਪਰਤ ਆਈ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਨੇ ਊਰਜਾ ਵਿਭਾਗ 'ਚ ਅਹਿਮ ਅਹੁਦਿਆਂ 'ਤੇ ਭਾਰਤੀ ਮੂਲ ਦੇ ਲੋਕਾਂ ਦੀ ਕੀਤੀ ਨਿਯੁਕਤੀ

ਲੀਫਰ ਦੇ ਕਥਿਤ ਪੀੜਤਾਂ ਸਮੇਤ ਆਲੋਚਕਾਂ ਨੇ ਇਜ਼ਰਾਇਲੀ ਅਧਿਕਾਰੀਆਂ 'ਤੇ ਇਹ ਕੇਸ ਲੰਬੇ ਸਮੇਂ ਤੱਕ ਘਸੀਟਣ ਦਾ ਦੋਸ਼ ਲਾਇਆ ਸੀ, ਜਦੋਂ ਕਿ ਲੀਫਰ ਨੇ ਦਾਅਵਾ ਕੀਤਾ ਕਿ ਉਹ ਮੁਕੱਦਮਾ ਲੜਨ ਲਈ ਮਾਨਸਿਕ ਤੌਰ 'ਤੇ ਅਯੋਗ ਹੈ।ਪਿਛਲੇ ਸਾਲ, ਇੱਕ ਇਜ਼ਰਾਈਲੀ ਮਾਨਸਿਕ ਰੋਗ ਪੈਨਲ ਨੇ ਨਿਸ਼ਚਿਤ ਕੀਤਾ ਕਿ ਲੀਫਰ ਆਪਣੀ ਮਾਨਸਿਕ ਸਥਿਤੀ ਬਾਰੇ ਝੂਠ ਬੋਲ ਰਹੀ ਸੀ। ਇਸ ਮਗਰੋਂ ਇਜ਼ਰਾਇਲੀ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਦਾ ਫ਼ੈਸਲਾ ਲਿਆ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News