ਕੋਵਿਡ-19 ਟੀਕੇ ਲਈ ਇਜ਼ਰਾਇਲ 1 ਨਵੰਬਰ ਤੋਂ ਸ਼ੁਰੂ ਕਰੇਗਾ ਮਨੁੱਖੀ ਟ੍ਰਾਇਲ

10/26/2020 6:30:58 PM

ਯੇਰੂਸ਼ਲਮ (ਭਾਸ਼ਾ): ਦੁਨੀਆ ਭਰ ਵਿਚ ਕੋਰੋਨਾ ਦੀ ਅਸਰਦਾਰ ਵੈਕਸੀਨ ਬਣਾਉਣ ਲਈ ਪਰੀਖਣ ਕੀਤੇ ਜਾ ਰਹੇ ਹਨ।ਯੂਰਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੀ ਦੂਜੀ ਲਹਿਰ ਫੈਲਣ ਦੌਰਾਨ ਇਜ਼ਰਾਈਲ ਹੁਣ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ ਕਰਨ ਜਾ ਰਿਹਾ ਹੈ। 'ਇਜ਼ਰਾਈਲ ਇੰਸਟੀਚਿਊਟ ਆਫ ਬਾਇਓਲੌਜੀਕਲ ਰਿਸਰਚ (ਆਈ.ਆਈ.ਬੀ.ਆਰ.) ਵੱਲੋਂ ਕੋਵਿਡ-19 ਦੇ ਲਈ ਵਿਕਸਿਤ ਕੀਤੇ ਗਏ ਟੀਕੇ 'ਬ੍ਰਿਲਾਇਫ' ਦਾ ਮਨੁੱਖਾਂ 'ਤੇ ਪਰੀਖਣ ਸਿਹਤ ਮੰਤਰਾਲੇ ਅਤੇ ਹੇਲਸਿੰਕੀ ਕਮੇਟੀ ਤੋਂ ਸਾਰੇ ਲੋੜੀਂਦੀ ਮਨਜ਼ੂਰੀ ਮਿਲਣ ਦੇ ਬਾਅਦ 1 ਨਵੰਬਰ ਤੋਂ ਸ਼ੁਰੂ ਕੀਤਾ ਜਾਵੇਗਾ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। 

ਹੇਲਸਿੰਕੀ ਕਮੇਟੀ ਖੋਜ ਪ੍ਰਵਾਨਗੀ ਅਤੇ ਮਨੁੱਖੀ ਪ੍ਰਯੋਗਾਂ ਨਾਲ ਸਬੰਧਤ ਹੈ।ਮਨੁੱਖਾਂ 'ਤੇ ਪਰੀਖਣ ਦੀ ਪ੍ਰਕਿਰਿਆ ਦੇ ਤਿੰਨ ਪੜਾਅ ਹਨ,ਜਿਹਨਾਂ ਵਿਚ 30,000 ਤੋਂ ਵੱਧ ਵਾਲੰਟੀਅਰ ਹਿੱਸਾ ਲੈਣਗੇ ਅਤੇ ਇਸ ਦੇ 2021 ਮੱਧ ਤੱਕ ਚੱਲਣ ਦਾ ਅਨੁਮਾਨ ਹੈ। ਇਸ ਦੇ ਬਾਅਦ ਹੀ ਲੋਕਾਂ ਦੇ ਲਈ ਇਹ ਟੀਕਾ ਉਪਲਬਧ ਹੋ ਪਾਵੇਗਾ। ਪਰੀਖਣ 1 ਨਵੰਬਰ ਤੋਂ ਦੋ ਭਾਗੀਦਾਰਾਂ ਨਾਲ ਸ਼ੁਰੂ ਹੋਵੇਗਾ। ਉਹਨਾਂ ਦੀਆਂ ਪ੍ਰਤੀਕਿਰਿਆਵਾਂ ਦੇ ਆਧਾਰ 'ਤੇ ਟੀਕੇ ਨੂੰ ਹੌਲੀ-ਹੌਲੀ ਕੁੱਲ 80 ਵਾਲੰਟੀਅਰਾਂ, ਹਰੇਕ ਮੈਡੀਕਲ ਕੇਂਦਰ ਵਿਚ ਵਿਚ 40 ਨੂੰ ਇਹ ਟੀਕਾ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਕੈਦੀ ਕੈਲੀ ਨੂੰ ਈਰਾਨ ਦੀ 'ਬਦਨਾਮ ਜੇਲ੍ਹ ਤੋਂ ਕੀਤਾ ਗਿਆ ਟਰਾਂਸਫਰ

ਰੱਖਿਆ ਮੰਤਰੀ ਬੇਨੀ ਗੈਂਟਜ ਨੇ ਕਿਹਾ,''ਆਈ.ਆਈ.ਬੀ.ਆਰ. ਦੇ ਖੋਜ ਕਰਤਾਵਾਂ ਦੇ ਕਾਰਨ ਇਜ਼ਰਾਈਲ ਦੇ ਨਾਗਰਿਕਾਂ ਦੇ ਲਈ ਇਹ ਆਸ ਦਾ ਦਿਨ ਹੈ। ਦੋ ਮਹੀਨੇ ਪਹਿਲਾਂ ਟੀਕੇ ਦੀ ਪਹਿਲੀ ਬੋਤਲ ਮਿਲੀ ਸੀ। ਅੱਜ ਸਾਡੇ ਕੋਲ 25,000 ਖੁਰਾਕਾਂ ਹਨ ਅਤੇ ਪਰੀਖਣ ਦਾ ਅਗਲਾ ਪੜਾਅ ਸੁਰੂ ਕੀਤਾ ਜਾ ਰਿਹਾ ਹੈ।'' ਉੱਧਰ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆ ਭਰ ਵਿਚ 40 ਤੋਂ ਵਧੇਰੇ ਕੋਰੋਨਾਵਾਇਰਸ ਵੈਕਸੀਨ ਇਸ ਸਮੇਂ ਕਲੀਨਿਕਲ ਟ੍ਰਾਇਲ ਦੇ ਪੜਾਅ ਵਿਚ ਹਨ। ਲੱਗਭਗ 90 ਲੱਖ ਆਬਾਦੀ ਵਾਲੇ ਦੇਸ਼ ਇਜ਼ਰਾਇਲ ਵਿਚ ਕੋਰੋਨਾਵਾਇਰਸ ਦੇ 3 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਹੁਣ ਤੱਕ ਲੱਗਭਗ 2400 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।


Vandana

Content Editor

Related News