ਪੱਛਮੀ ਦੇਸ਼ਾਂ ''ਚ ਦਾਨ ਦੇ ਨਾਂ ''ਤੇ ਭਾਰਤ ਵਿਰੋਧੀ ਗਤੀਵਿਧੀਆਂ ਲਈ ਹੋ ਰਹੀ ਫੰਡਿੰਗ

09/13/2020 4:07:16 PM

ਨਵੀਂ ਦਿੱਲੀ- ਪੱਛਮੀ ਦੇਸ਼ਾਂ ਵਿਚ ਕੰਮ ਕਰਨ ਵਾਲੀਆਂ ਕਈ ਇਸਲਾਮੀ ਧਾਰਮਿਕ ਸੰਸਥਾਵਾਂ ਨੂੰ ਭਾਰੀ ਪੈਸੇ ਮਿਲ ਰਹੇ ਹਨ ਤਾਂ ਕਿ ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਵਧਾਇਆ ਜਾ ਸਕੇ ਤੇ ਇਸ ਦੇ ਕਈ ਵਾਰ ਸਬੂਤ ਵੀ ਸਾਹਮਣੇ ਆ ਚੁੱਕੇ ਹਨ। 

ਇਸਲਾਮਕ ਵਾਚ ਦੇ ਨਿਰਦੇਸ਼ਕ ਮਿਡਿਲ ਈਸਟ ਫੋਰਮ ਤੋਂ ਸੈਮ ਵੈਸਟਰੇਪ ਨੇ ਖੁਲਾਸਾ ਕੀਤਾ ਹੈ ਕਿ ਪੱਛਮੀ ਦੇਸ਼ਾਂ ਵਿਚ ਸੈਂਕੜੇ ਇਸਲਾਮਕ ਦਾਨ ਸੰਸਥਾਵਾਂ ਹਨ। ਹਾਲਾਂਕਿ ਦੋ ਸਭ ਤੋਂ ਮੁੱਖ ਹਨ ਜੋ ਇਸਲਾਮਕ ਰਿਲੀਫ- ਮੁਸਲਿਮ ਬ੍ਰਦਰਹੁਡ ਵਲੋਂ ਸਥਾਪਤ ਹੈ ਤੇ ਦੂਜੀ ਮੁਸਲਿਮ ਸਹਾਇਤਾ ਜਿਸ ਦੀ ਸਥਾਪਨਾ ਜਮਾਤ ਏ ਇਸਲਾਮੀ ਵਲੋਂ ਕੀਤੀ ਗਈ ਹੈ। ਪੱਛਮੀ ਦੇਸ਼ਾਂ 'ਚ ਦਾਨ ਦੇ ਨਾਂ 'ਤੇ ਪੈਸੇ ਇਕੱਠੇ ਕਰਕੇ ਭਾਰਤ ਵਿਰੋਧੀ ਗਤੀਵਿਧੀਆਂ ਲਈ ਫੰਡਿੰਗ ਕੀਤੀ ਜਾ ਰਹੀ ਹੈ।

ਇਸਲਾਮਿਸਟ ਵਾਚ ਮੁਤਾਬਕ ਪੱਛਮੀ ਸਰਕਾਰਾਂ ਵਲੋਂ ਇਨ੍ਹਾਂ ਦੋਹਾਂ ਸੰਸਥਾਵਾਂ ਨੂੰ ਹਜ਼ਾਰਾਂ ਡਾਲਰ ਦੀ ਸਹਾਇਤਾ ਰਾਸ਼ੀ ਮਿਲਦੀ ਹੈ, ਜਿਸ ਦੀ ਵਰਤੋਂ ਕਸ਼ਮੀਰ, ਗਾਜ਼ਾ ਪੱਟੀ ਅਤੇ ਦੁਨੀਆ ਭਰ ਵਿਚ ਜਿਹਾਦੀਆਂ ਨੂੰ ਸਿੱਧੇ ਤੌਰ 'ਤੇ ਵਿੱਤੀ ਮਦਦ ਦਿੱਤੀ ਜਾਂਦੀ ਹੈ। 
ਪਿਛਲੇ ਕੁਝ ਸਾਲਾਂ ਵਿਚ , ਅਸੀਂ ਦੇਖ ਰਹੇ ਹਾਂ ਕਿ ਉਹ ਕਿਰਿਆਸ਼ੀਲ ਰੂਪ ਨਾਲ ਰਾਜਨੀਤੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਪੱਛਮ ਵਿਚ ਕੱਟੜਪੰਥੀ ਇਸਲਾਮੀ ਸਮੂਹਾਂ ਨੂੰ ਵਧਾਵਾ ਦੇ ਰਹੇ ਹਨ। ਉਮਰ ਸੁਲੇਮਾਨ ਵਰਗੇ ਕੁਝ ਲੋਕਾਂ ਨੂੰ ਵੀ ਨੈਨਸੀ ਪੋਲਸੀ ਨੇ ਅਮਰੀਕੀ ਕਾਂਗਰਸ ਨੂੰ ਸੰਬੋਧਤ ਕਰਨ ਲਈ ਸੱਦਾ ਦਿੱਤਾ ਸੀ। ਟੈਕਸਾਸ ਵਿਚ ਬੈਠੇ ਕੁਝ ਕੱਟੜਪੰਥੀ ਲੋਕ ਕਸ਼ਮੀਰ ਏਜੰਡੇ ਨੂੰ ਅੱਗੇ ਵਧਾ ਰਹੇ ਹਨ।   
ਵੈੱਸਟਲਾਈਜਿੰਗ ਵੈਸਟ : ਮੁਸਲਿਮ ਬ੍ਰਦਰਹੁਡ, ਜਮਾਤ-ਏ-ਇਸਲਾਮੀ ਅਤੇ ਤਬਲੀਗੀ ਜਮਾਤ 'ਤੇ ਇਕ ਵੈਬੀਨਾਰ ਵਿਚ ਬੋਲਦੇ ਹੋਏ ਸੈਮ ਨੇ ਕਿਹਾ ਕਿ ਭਾਰਤ ਦੇ ਅੰਦਰ ਵੀ ਅਜਿਹੇ ਸਮੂਹ ਚੋਰੀ-ਛਿਪੇ ਕੰਮ ਕਰ ਰਹੇ ਹਨ। 
ਕਸ਼ਮੀਰ ਵਿਚ ਧਾਰਾ 370 ਹਟਣ ਦੇ ਬਾਅਦ ਪਾਕਿਸਤਾਨ ਦੇ ਨਾਲ ਤੁਰਕੀ ਵੀ ਮਿਲ ਗਿਆ ਸੀ ਤੇ ਦੋਵੇਂ ਦੇਸ਼ ਭਾਰਤ ਵਿਚ ਮੁਸਲਮਾਨਾਂ ਨੂੰ ਕੱਟੜ ਬਣਾਉਣ ਲਈ ਗਤੀਵਿਧੀਆਂ ਕਰ ਕੇ ਫੰਡਿੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਅੰਗਰੇਜ਼ੀ ਵੈੱਬਸਾਈਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੇਰਲ ਸਣੇ ਦੇਸ਼ ਦੇ ਕਈ ਵੱਡੇ-ਵੱਡੇ ਹਿੱਸਿਆਂ ਵਿਚ ਇਸਲਾਮੀ ਸੰਗਠਨਾਂ ਨੂੰ ਤੁਰਕੀ ਤੋਂ ਫੰਡ ਮਿਲ ਰਿਹਾ ਹੈ।


 


Lalita Mam

Content Editor

Related News