ਇੰਡੋਨੇਸ਼ੀਆ ''ਚ 2005 ਦੇ ਹਮਲੇ ''ਚ ਸ਼ਾਮਲ ਇਸਲਾਮਿਕ ਅੱਤਵਾਦੀ ਨੂੰ ਉਮਰ ਕੈਦ ਦੀ ਸਜ਼ਾ
Wednesday, Dec 08, 2021 - 06:52 PM (IST)
ਜਕਾਰਤਾ-ਇੰਡੋਨੇਸ਼ੀਆ ਦੀ ਇਕ ਅਦਾਲਤ ਨੇ ਇਕ ਇਸਲਾਮਿਕ ਅੱਤਵਾਦੀ ਨੂੰ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਨੂੰ 2005 'ਚ ਇਕ ਬਾਜ਼ਾਰ 'ਚ ਹਮਲੇ 'ਚ ਇਸਤੇਮਾਲ ਬੰਬ ਨੂੰ ਤਿਆਰ ਕਰਨ ਦਾ ਦੋਸ਼ ਪਾਇਆ ਗਿਆ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਹ 16 ਸਾਲ ਤੋਂ ਗ੍ਰਿਫ਼ਤਾਰੀ ਤੋਂ ਬਚਿਆ ਰਿਹਾ ਸੀ। ਉਪਿਕ ਲਵੰਗਾ 'ਪ੍ਰੋਫੈਸਰ' ਦੇ ਰੂਪ 'ਚ ਜਾਣਿਆ ਜਾਂਦਾ ਹੈ ਅਤੇ ਉਹ ਜੇਮਹਾ ਇਸਲਾਮੀਆ ਅੱਤਵਾਦੀ ਨੈੱਟਵਰਕ ਦਾ ਮੁੱਖ ਮੈਂਬਰ ਹੈ।
ਇਹ ਵੀ ਪੜ੍ਹੋ : ਪੱਤਰਕਾਰ ਜਮਾਲ ਖਗੋਸ਼ੀ ਦੇ ਕਤਲ ਦਾ ਸ਼ੱਕੀ ਫਰਾਂਸ ਤੋਂ ਗ੍ਰਿਫ਼ਤਾਰ
ਇਸ ਸੰਗਠਨ ਨੂੰ ਅਮਰੀਕਾ ਨੇ ਅੱਤਵਾਦੀ ਸਮੂਹ ਐਲਾਨ ਕੀਤਾ ਹੈ। ਇਸ ਸਮੂਹ ਨੂੰ ਇੰਡੋਨੇਸ਼ੀਆ ਦੇ ਬਾਲੀ 'ਚ 2002 ਦੇ ਬੰਬ ਹਮਲੇ ਸਮੇਤ ਹੋਰ ਅਤੇ ਫਿਲੀਪੀਂਸ 'ਚ ਹੋਏ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਬਾਲੀ ਦੇ ਹਮਲੇ 'ਚ 202 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ। ਪੂਰਬੀ ਜਕਾਰਤਾ ਜ਼ਿਲ੍ਹਾ ਅਦਾਲਤ ਨੇ 43 ਸਾਲਾ ਲਵੰਗਾ ਨੂੰ ਪੋਸੋ ਜ਼ਿਲ੍ਹੇ ਦੇ ਟੈਂਟੇਨਾ ਬਾਜ਼ਾਰ 'ਚ 28 ਮਈ, 2005 ਨੂੰ ਹੋਏ ਹਮਲਿਆਂ 'ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ। ਇਸ ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 91 ਜ਼ਖਮੀ ਹੋ ਗਏ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਈਸਾਈ ਸਨ।
ਇਹ ਵੀ ਪੜ੍ਹੋ : ਯੂਕ੍ਰੇਨ ਸਰਹੱਦ 'ਤੇ ਵਧਿਆ ਤਣਾਅ, ਬਾਈਡੇਨ ਤੇ ਪੁਤਿਨ ਦਰਮਿਆਨ ਪੈਦਾ ਹੋਈ ਟਕਰਾਅ ਦੀ ਸਥਿਤੀ
ਮੱਧ ਸੁਲਾਵੇਸੀ ਸੂਬੇ ਦੇ ਪੋਸੋ 'ਚ ਮੁਸਲਿਮ-ਈਸਾਈ ਦਰਮਿਆਨ ਸੰਘਰਸ਼ 'ਚ 1998-2002 ਦਰਮਿਆਨ ਘਟੋ-ਘੱਟ 1000 ਲੋਕਾਂ ਦੀ ਮੌਤ ਹੋ ਗਈ ਸੀ। ਲਵੰਗਾ ਨੇ ਕਿਹਾ ਕਿ ਉਹ ਇਸ ਫੈਸਲੇ 'ਤੇ ਪਟੀਸ਼ਨ ਦਾਇਰ ਕਰੇਗਾ। ਉਸ ਨੇ ਇਹ ਦਲੀਲ ਦਿੱਤੀ ਕਿ ਉਸ ਨੇ ਬੰਬ ਬਣਾਉਣ 'ਚ ਮਦਦ ਜ਼ਰੂਰ ਕੀਤੀ ਪਰ ਹਮਲੇ ਨਹੀਂ ਕੀਤੇ ਗਏ ਅਤੇ ਉਸ ਨੂੰ ਇਹ ਪਤਾ ਨਹੀਂ ਸੀ ਕਿ ਬੰਬ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਡੈਲਟਾ ਤੋਂ ਜ਼ਿਆਦਾ ਖਤਰਨਾਕ ਹੈ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ : ਬੋਰਿਸ ਜਾਨਸਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।