ਇਸਲਾਮਕ ਸਟੇਟ ਨੇ ਬਗਦਾਦੀ ਦੇ ਉਤਰਾਧਿਕਾਰੀ ਦਾ ਕੀਤਾ ਐਲਾਨ

Thursday, Oct 31, 2019 - 10:59 PM (IST)

ਇਸਲਾਮਕ ਸਟੇਟ ਨੇ ਬਗਦਾਦੀ ਦੇ ਉਤਰਾਧਿਕਾਰੀ ਦਾ ਕੀਤਾ ਐਲਾਨ

ਬੇਰੂਤ - ਇਸਲਾਮਟ ਸਟੇਟ ਅੱਤਵਾਦੀ ਸੰਗਠਨ ਨੇ ਆਪਣੇ ਸਰਗਨਾ ਅਬੂ ਬਕਰ ਅਲ ਬਗਦਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਬਗਦਾਦੀ ਦੀ ਥਾਂ ਅਬੂ ਇਬਰਾਹਿਮ ਅਲ ਹਾਸ਼ਿਮੀ ਅਲ ਕੁਰੈਸ਼ੀ ਨੂੰ ਆਪਣਾ ਨਵਾਂ ਸਰਗਨਾ ਐਲਾਨ ਦਿੱਤਾ ਹੈ। ਆਈ. ਐੱਸ. ਨੇ ਵੀਰਵਾਰ ਨੂੰ ਇਕ ਆਡੀਓ ਜਾਰੀ ਕਰ ਇਸ ਦੀ ਜਾਣਕਾਰੀ ਸਾਂਝੀ ਕੀਤੀ।

ਆਡੀਓ 'ਚ ਬਗਦਾਦੀ ਦੇ ਇਕ ਕਰੀਬੀ ਅਬੂ ਹਸਨ ਅਲ ਮੁਜ਼ਾਹਿਰ ਅਤੇ ਸਮੂਹ ਦੇ ਇਕ ਬੁਲਾਰੇ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਅਲ ਮੁਜ਼ਾਹਿਰ ਐਤਵਾਰ ਨੂੰ ਉੱਤਰੀ ਸੀਰੀਆ 'ਚ ਜਰਾਬਲਸ 'ਚ ਕੁਰਦ ਬਲਾਂ ਦੇ ਨਾਲ ਅਮਰੀਕਾ ਦੇ ਸੰਯੁਕਤ ਰਾਸ਼ਟਰ ਅਭਿਆਨ 'ਚ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ ਬਗਦਾਦੀ ਨੇ ਉੱਤਰ-ਪੱਛਮੀ ਸੀਰੀਆ ਦੇ ਇਦਲਿਬ 'ਚ ਅਮਰੀਕੀ ਹਮਲੇ ਦੌਰਾਨ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਆਡੀਓ 'ਚ ਬੋਲ ਰਹੇ ਅਬੂ ਹਮਜ਼ਾ ਅਲ ਕੁਰੈਸ਼ੀ ਨੇ ਚੇਲਿਆਂ  ਤੋਂ ਨਵੇਂ ਖਲੀਫਾ ਦੇ ਪ੍ਰਤੀ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ। ਨਾਲ ਹੀ ਉਸ ਨੇ ਅਮਰੀਕਾ ਨੂੰ ਜਸ਼ਨ ਨਾ ਮਨਾਉਣ ਲਈ ਵੀ ਆਖਿਆ।


author

Khushdeep Jassi

Content Editor

Related News