ISIS ਨੇ ਲਈ ਲੰਡਨ 'ਚ ਹੋਏ ਚਾਕੂ ਹਮਲੇ ਦੀ ਜ਼ਿੰਮੇਵਾਰੀ

02/03/2020 8:03:57 PM

ਲੰਡਨ - ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐਸ.ਆਈ. ਐਸ.) ਨੇ ਲੰਡਨ ਦੇ ਸਟ੍ਰੀਥਮ ਹਾਈ ਰੋਡ 'ਤੇ ਚਾਕੂ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ 2 ਲੋਕ ਜ਼ਖਮੀ ਹੋ ਗਏ। ਆਈ. ਐਸ. ਨਾਲ ਸਬੰਧਿਤ ਅਮਾਕ ਅਖਬਾਰ ਏਜੰਸੀ ਨੇ ਦੱਸਿਆ ਕਿ ਸੰਗਠਨ ਨੇ ਲੰਡਨ ਦੇ ਸਟ੍ਰੀਥਮ ਹਾਈ ਰੋਡ 'ਤੇ ਚਾਕੂ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ ਇਕ ਮਰਦ ਅਤੇ ਇਕ ਮਹਿਲਾ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਹਮਲਾਵਰ ਦੀ ਪਛਾਣ ਅੱਤਵਾਦੀ ਗਤੀਵਿਧੀਆਂ ਦੇ ਦੋਸ਼ੀ ਸੁਦੇਸ਼ ਅੱਮਾਨ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੂੰ ਹਾਲ ਹੀ ਵਿਚ ਜੇਲ ਤੋਂ ਰਿਹਾਅ ਕੀਤਾ ਗਿਆ ਸੀ।

ਪੁਲਸ ਅਨੁਸਾਰ ਸਥਾਨਕ ਸਮੇਂ ਮੁਤਾਬਕ ਐਤਵਾਰ 2 ਵਜੇ ਸੁਦੇਸ਼ ਨੇ ਸਟ੍ਰੀਥਮ ਹਾਈ ਰੋਡ ਵਿਚ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ। ਸ਼ੱਕੀ ਹਮਲਾਵਰ ਨੂੰ ਹਥਿਆਰਬੰਦ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ। ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਸੁਦੇਸ਼ ਸਾਲ 2018 ਵਿਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਅਤੇ ਯੋਜਨਾ ਬਣਾਉਣ ਸਮੇਤ 13 ਅੱਤਵਾਦੀ ਵਾਰਦਾਤਾਂ ਵਿਚ ਦੋਸ਼ੀ ਪਾਇਆ ਗਿਆ ਸੀ। ਦੋਸ਼ੀ ਨੂੰ 3 ਸਾਲ ਦੀ ਸਜ਼ਾ ਕੱਟਣ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਸੀ। ਬਿ੍ਰਟਿਸ਼ ਮੀਡੀਆ ਮੁਤਾਬਕ ਹਮਲੇ ਸਮੇਂ ਪੁਲਸ ਨੇ ਅੱਮਾਨ 'ਤੇ ਨਜ਼ਰ ਰੱਖੀ ਹੋਈ ਸੀ।


Khushdeep Jassi

Content Editor

Related News