ਪਾਕਿਸਤਾਨ ''ਚ ਹੁਣ ਰੂਪ ਬਦਲ ਕੇ ਪੈਰ ਪਸਾਰ ਰਿਹੈ ISIS,ਅੱਤਵਾਦੀ ਹਮਲਿਆਂ ਦੀ ਵਧੀ ਚਿੰਤਾ
Tuesday, Apr 12, 2022 - 02:03 PM (IST)
ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਤੋਂ ਇਸਲਾਮਿਕ ਸਟੇਟ (ਆਈ.ਐੱਸ.ਆਈ) ਦਾ ਪ੍ਰਭਾਵ ਘੱਟ ਹੁੰਦਾ ਪ੍ਰਤੀਤ ਹੋ ਰਿਹਾ ਹੈ, ਪਰ ਉਹ ਰੂਪ ਬਦਲ ਕੇ ਹੁਣ ਪਾਕਿਸਤਾਨ 'ਚ ਪੈਰ ਪਸਾਰ ਰਿਹਾ ਹੈ। ਇਸਲਾਮਿਕ ਸਟੇਟ ਨੇ ਜਦੋਂ ਕਰੀਬ ਅੱਠ ਸਾਲ ਪਹਿਲੇ ਪੂਰਬੀ ਅਫਗਾਨਿਸਤਾਨ ਦੇ ਪਿੰਡ 'ਚ ਹਮਲਾ ਕੀਤਾ ਸੀ ਤਾਂ ਬਸ਼ੀਰ ਇਕ ਨੌਜਵਾਨ ਤਾਲਿਬਾਨੀ ਲੜਾਕਾ ਸੀ। ਉਸ ਸਮੇਂ ਆਈ.ਐੱਸ.ਆਈ ਦੇ ਅੱਤਵਾਦੀਆਂ ਨੇ ਕਈ ਤਾਲਿਬਾਨੀ ਲੜਾਕਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ 'ਚ ਕਈ ਲੋਕਾਂ ਦੇ ਸਿਰ ਕਲਮ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਡਰ ਨੂੰ ਦੇਖਦੇ ਹੋਏ ਮਜ਼ਬੂਰ ਕੀਤਾ ਗਿਆ ਸੀ।
ਉਸ ਹਮਲੇ 'ਚ ਬਸ਼ੀਰ ਬਚ ਨਿਕਲਿਆ ਸੀ ਅਤੇ ਅੱਜ ਉਸ ਨੂੰ 'ਇੰਜੀਨੀਅਰ ਬਸ਼ੀਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਪੂਰਬੀ ਅਫਗਾਨਿਸਤਾਨ 'ਚ ਤਾਲਿਬਾਨ ਦਾ ਖੁਫੀਆ ਪ੍ਰਮੁੱਖ ਹੈ। ਬਸ਼ੀਰ ਨੇ ਜਲਾਲਬਾਦ 'ਚ ਆਪਣੇ ਦਫ਼ਤਰ 'ਚ 'ਦਿ ਐਸੋਸੀਏਟਿਡ ਪ੍ਰੈੱਸ' (ਏਪੀ) ਨੂੰ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਉਨ੍ਹਾਂ ਦੀ ਬਰਬਰਤਾ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਤੁਹਾਡੇ ਦਿਮਾਗ 'ਚ ਜੋ ਬੁਰੀ ਤੋਂ ਬੁਰੀ ਗੱਲ ਆ ਸਕਦੀ ਹੈ, ਉਨ੍ਹਾਂ ਨੇ ਉਸ ਤੋਂ ਵੀ ਜ਼ਿਆਦਾ ਬੁਰਾ ਕੀਤਾ'। ਤਾਲਿਬਾਨ ਨੇ ਅੱਠ ਮਹੀਨੇ ਪਹਿਲੇ ਅਫਗਾਨਿਸਤਾਨ 'ਚ ਸੱਤਾ 'ਚ ਆਉਣ ਤੋਂ ਬਾਅਦ ਆਈ.ਐੱਸ. ਗਰੁੱਪ ਨੂੰ ਦਬਾਉਣ ਦਾ ਦਾਅਵਾ ਕੀਤਾ ਹੈ, ਪਰ ਅੱਤਵਾਦੀਆਂ ਨੇ ਗੁਆਂਢੀ ਪਾਕਿਸਤਾਨ 'ਚ ਆਪਣਾ ਵਿਸਤਾਰ ਕੀਤਾ ਹੈ ਅਤੇ ਉਥੇ ਹਮਲੇ ਵਧਾ ਦਿੱਤੇ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਈ.ਐੱਸ.ਆਈ.ਐੱਸ. ਹੁਣ ਰੂਪ ਬਦਲ ਕੇ ਸੀਮਾ ਰਹਿਤ ਅੱਤਵਾਦੀ ਸੰਗਠਨ ਬਣ ਗਿਆ ਹੈ ਜੋ ਖੇਤਰ 'ਚ ਮੌਜੂਦ ਕਈ ਹਿੰਸਕ ਅਤੇ ਕੱਟਰਪੰਥੀ ਸੰਗਠਨਾਂ ਤੋਂ ਵੀ ਜ਼ਿਆਦਾ ਘਾਤਕ ਹੈ। ਪੱਛਮ ਉੱਤਰ ਪਾਕਿਸਤਾਨ 'ਚ ਉਸ ਦੀ ਬਰਬਰਤਾ ਸਪੱਸ਼ਟ ਹੈ। ਪਾਕਿਸਤਾਨ 'ਚ ਕੁਝ ਹਫ਼ਤੇ ਪਹਿਲੇ ਜੁਮੇ ਦੀ ਨਮਾਜ਼ ਦੇ ਦੌਰਾਨ ਭੀੜ-ਭਾੜ ਵਾਲੀ ਸ਼ਿਆ ਮਸਜਿਦ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਹਮਲਾ ਕੀਤਾ ਸੀ। ਇਸ ਹਮਲੇ 'ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਖੈਬਰ-ਪਖਤੂਨਖਵਾ ਪ੍ਰਾਂਤ ਦੀ ਰਾਜਧਾਨੀ ਪੇਸ਼ਾਵਰ 'ਚ ਕਿੱਸਾ ਖਵਾਨੀ ਬਾਜ਼ਾਰ 'ਚ ਇਕ ਮਸਜਿਦ ਅੰਦਰ ਆਈ.ਐੱਸ.ਆਈ.ਐੱਸ.-ਖੁਰਾਸਾਨ ਨਾਲ ਜੁੜੇ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕਾ ਕਰ ਉਡਾ ਲਿਆ ਸੀ।
ਇਸ ਹਮਲੇ ਨੇ ਪਾਕਿਸਤਾਨ 'ਚ ਫਿਰ ਤੋਂ ਅੱਤਵਾਦੀ ਹਮਲੇ ਵਧਣ ਨੂੰ ਲੈ ਕੇ ਪਾਕਿਸਤਾਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਾਕਿਸਤਾਨ 'ਚ ਅੱਤਵਾਦੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਸੁਤੰਤਰ ਥਿੰਕ ਟੈਂਕ 'ਪਾਕਿਸਤਾਨ ਆਫ ਪੀਸ ਸਟਡੀਜ਼' ਦੇ ਕਾਰਜਕਾਰੀ ਨਿਰਦੇਸ਼ਕ ਆਮਿਰ ਰਾਣਾ ਨੇ ਕਿਹਾ ਕਿ ਹਮਲਿਆਂ ਦੀ ਗਿਣਤੀ ਪਿਛਲੇ ਸਾਲ ਵਧਣੀ ਸ਼ੁਰੂ ਹੋਈ ਅਤੇ ਇਹ ਹੁਣ ਵੀ ਵਧ ਰਹੀ ਹੈ। ਸੰਸਥਾਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਮਾਰਚ ਦੇ ਅੰਤ ਤੱਕ ਪਾਕਿਸਤਾਨ 'ਚ ਅੱਤਵਾਦੀਆਂ ਨੇ 52 ਹਮਲੇ ਕੀਤੇ, ਜਦੋਂਕਿ ਪਿਛਲੇ ਸਾਲ ਸਾਮਾਨ ਮਿਆਦ 'ਚ ਇਸ ਦੀ ਗਿਣਤੀ 35 ਸੀ। ਹਮਲੇ ਪਹਿਲੇ ਤੋਂ ਜ਼ਿਆਦਾ ਖਤਰਨਾਕ ਹੋ ਗਏ ਹਨ। ਪਾਕਿਸਤਾਨ 'ਚ ਪਿਛਲੇ ਸਾਲ ਦੇ 68 ਲੋਕਾਂ ਦੀ ਤੁਲਨਾ 'ਚ ਇਸ ਸਾਲ ਹੁਣ ਤੱਕ 155 ਲੋਕਾਂ ਦੀ ਇਨ੍ਹਾਂ ਹਮਲਿਆਂ 'ਚ ਮੌਤ ਹੋ ਚੁੱਕੀ ਹੈ।