ਸੀਰੀਆ ਦੇ ਰੇਗਿਸਤਾਨ ''ਚ ਆਈ.ਐੱਸ. ਹਮਲੇ ''ਚ 26 ਫੌਜੀਆਂ ਦੀ ਮੌਤ

Wednesday, May 23, 2018 - 12:40 AM (IST)

ਸੀਰੀਆ ਦੇ ਰੇਗਿਸਤਾਨ ''ਚ ਆਈ.ਐੱਸ. ਹਮਲੇ ''ਚ 26 ਫੌਜੀਆਂ ਦੀ ਮੌਤ

ਬੇਰੂਤ— ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਸੀਰੀਆ ਦੇ ਸੁਦੂਰ ਰੇਗਿਸਤਾਨ 'ਚ ਸਰਕਾਰ ਦੇ ਇਕ ਟਿਕਾਣੇ 'ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ 'ਚ ਸਰਕਾਰ ਸਮਰਥਕ ਬਲਾਂ ਦੇ 2 ਦਰਜਨ ਤੋਂ ਜ਼ਿਆਦਾ ਫੌਜੀ ਮਾਰੇ ਗਏ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ, 'ਅੱਜ ਸਵੇਰੇ ਸੀਰੀਆ ਦੇ ਬਾਦਿਆ 'ਚ ਆਈ.ਐੱਸ. ਦੇ ਹਮਲੇ 'ਚ ਸਰਕਾਰ ਤੇ ਸਹਿਯੋਗੀ ਬਲਾਂ ਦੇ ਕਰੀਬ 26 ਫੌਜੀ ਮਾਰੇ ਗਏ।' ਬਾਦਿਆ ਇਰਾਕ ਨਾਲ ਪੂਰਬੀ ਸਰਹੱਦ 'ਤੇ ਮੱਧ ਸੀਰੀਆ 'ਤੇ ਫੈਲਿਆ ਸੁਦੂਰ ਰੇਗਿਸਤਾਨ ਵਾਲਾ ਇਲਾਕਾ ਹੈ।


Related News