ਗਰਭਪਾਤ 'ਤੇ ਰਾਇਸ਼ੁਮਾਰੀ : ਆਇਰਲੈਂਡ 'ਚ ਕਾਨੂੰਨ 'ਚ ਬਦਲਾਅ ਲਈ ਹੋਈ ਵੋਟਿੰਗ

05/27/2018 2:27:59 PM

ਆਇਰਲੈਂਡ— ਆਇਰਲੈਂਡ ਵਿੱਚ ਸ਼ੁੱਕਰਵਾਰ ਨੂੰ ਗਰਭਪਾਤ ਦੇ ਕਾਨੂੰਨ ਦੇ ਮੁੱਦੇ 'ਤੇ ਰਾਇਸ਼ੁਮਾਰੀ ਕਰਵਾਈ ਗਈ, ਜਿਸ ਵਿੱਚ ਤਕਰੀਬਨ 35 ਲੱਖ ਵੋਟਰ ਫੈਸਲਾ ਕਰਨਗੇ ਕਿ ਕੀ ਇਸ ਕੈਥੋਲਿਕ ਦੇਸ਼ ਵਿੱਚ ਗਰਭਪਾਤ 'ਤੇ ਸੰਵਿਧਾਨਕ ਪਾਬੰਦੀ ਜਾਰੀ ਰਹੇਗੀ ਜਾਂ ਨਹੀਂ। ਸਰਵੇਖਣਾਂ ਵਿੱਚ ਕਿਹਾ ਗਿਆ ਹੈ ਕਿ ਨਤੀਜਾ ਬਹੁਤ ਹੀ ਫਸਵਾਂ ਹੋ ਸਕਦਾ ਹੈ।
ਭਾਰਤੀ ਮੂਲ ਦੀ ਗਰਭਵਤੀ ਮਹਿਲਾ ਸਵਿਤਾ ਹਲੱਪਨਾਵਰ ਨੂੰ ਗਰਭਪਾਤ ਦੀ ਇਜਾਜ਼ਤ ਨਾ ਮਿਲਣ 'ਤੇ ਹਸਪਤਾਲ 'ਚ ਮੌਤ ਹੋ ਗਈ ਸੀ। ਕਰਨਾਟਕ 'ਚ ਰਹਿਣ ਵਾਲੇ ਸਵਿਤਾ ਦੇ ਪਿਤਾ ਅੰਦਨੱਪਾ ਦਾ ਕਹਿਣਾ ਹੈ, 'ਮੈਨੂੰ ਉਮੀਦ ਹੈ ਕਿ ਆਇਰਲੈਂਡ ਦੇ ਲੋਕ ਵੋਟ ਕਰਦੇ ਸਮੇਂ ਮੇਰੀ ਧੀ ਸਵਿਤਾ ਨੂੰ ਯਾਦ ਰੱਖਣਗੇ। ਮੈਂ ਨਹੀਂ ਚਾਹੁੰਦਾ ਕਿ ਜੋ ਸਵਿਤਾ ਨਾਲ ਹੋਇਆ ਉਹ ਕਿਸੇ ਹੋਰ ਪਰਿਵਾਰ ਨਾਲ ਹੋਵੇ।''

PunjabKesari
ਗਰਭਪਾਤ ਦੀ ਇਜਾਜ਼ਤ ਲਈ 2013 'ਚ ਕਾਨੂੰਨ 'ਚ ਬਦਲਾਅ ਕੀਤਾ ਗਿਆ ਸੀ। ਆਇਰਲੈਂਡ 'ਚ ਹਾਲ ਹੀ ਦੇ ਮਹੀਨਿਆਂ 'ਚ ਜਨਤਕ ਬਹਿਸ ਵਧਣ ਦੌਰਾਨ ਗਰਭਪਾਤ ਦੇ ਕਾਨੂੰਨ ਨੂੰ ਲਚਕੀਲਾ ਬਣਾਉਣ ਦੀ ਮੁਹਿੰਮ 'ਚ ਤੇਜ਼ੀ ਆਈ ਹੈ। ਹੁਣ ਤਕਰੀਬਨ 35 ਲੱਖ ਵੋਟਰ ਇਸ ਵਿਸ਼ੇ 'ਤੇ ਫੈਸਲਾ ਕਰਨਗੇ ਕਿ ਗਰਭਪਾਤ 'ਤੇ ਸੰਵਿਧਾਨਕ ਪਾਬੰਦੀ ਜਾਰੀ ਰਹਿਣੀ ਚਾਹੀਦੀ ਹੈ ਜਾਂ ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਮੂਲ ਦੇ ਪੀ.ਐੱਮ ਨੇ ਵੀ ਲੋਕਾਂ ਨੂੰ ਇਸ 'ਚ ਹਿੱਸਾ ਲੈਣ ਲਈ ਅਪੀਲ ਕੀਤੀ ਸੀ। ਰਾਇਸ਼ੁਮਾਰੀ ਦੌਰਾਨ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕੁੱਝ ਦੇਰ ਤਕ ਸ਼ੁਰੂ ਹੋਵੇਗੀ ਅਤੇ ਇਸ ਦੇ ਨਤੀਜਿਆਂ ਦੀ ਘੋਸ਼ਣਾ ਜਲਦੀ ਹੀ ਹੋਣ ਦੀ ਸੰਭਾਵਨਾ ਹੈ।


Related News