ਅਨੋਖਾ ਚੈਲੇਂਜ : ਦੋ ਮਿਲਕ ਸ਼ੇਕ ਨਾਲ ਖਾਓ 32 ਇੰਚ ਦਾ ਪਿੱਜ਼ਾ, ਪਾਓ 500 ਯੂਰੋ

11/15/2018 12:44:37 PM

ਡਬਲਿਨ (ਏਜੰਸੀ)— ਆਇਰਲੈਂਡ ਦੀ ਰਾਜਧਾਨੀ ਡਬਲਿਨ ਦੇ ਮਸ਼ਹੂਰ ਪਿਨਹੇਡਜ਼ ਪਿੱਜ਼ਾ ਨੇ ਪਿੱਜ਼ਾ ਸ਼ੁਕੀਨਾਂ ਲਈ ਆਪਣੀ ਮਨਪੰਸਦ ਡਿਸ਼ ਖਾਣ ਦੇ ਨਾਲ ਆਪਣੀ ਜੇਬ ਭਰਨ ਦਾ ਅਨੋਖਾ ਮੌਕਾ ਦਿੱਤਾ ਹੈ। ਜੋ ਕੋਈ ਵੀ ਇੱਥੇ ਆ ਕੇ 32 ਮਿੰਟ ਦੇ ਅੰਦਰ 32 ਇੰਚ ਦਾ ਲੰਬਾ ਪਿੱਜ਼ਾ ਖਾਵੇਗਾ ਅਤੇ ਦੋ ਮਿਲਕ ਸ਼ੇਕ ਪੀ ਲਵੇਗਾ ਉਸ ਨੂੰ 500 ਯੂਰੋ ਮਤਲਬ 40,800 ਰੁਪਏ ਮਿਲਣਗੇ। 

ਪਿਨਹੇਡਜ਼ ਪਿੱਜ਼ਾ ਦੇ ਮਾਲਿਕ ਐਨਥੋਨੀ ਕੈਲੀ ਨੇ ਇਹ ਚੈਲੇਂਜ ਸਾਲ 2015 ਵਿਚ ਸ਼ੁਰੂ ਕੀਤਾ ਸੀ। ਉਦੋਂ ਪਿੱਜ਼ਾ ਖਤਮ ਕਰਨ 'ਤੇ 50 ਯੂਰੋ ਦਾ ਤੋਹਫਾ ਅਤੇ ਪਿੱਜ਼ਾ ਫ੍ਰੀ ਵਿਚ ਮਿਲਦਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਇਹ ਚੈਲੇਂਜ ਪੂਰਾ ਨਹੀਂ ਕਰ ਪਾਇਆ ਹੈ। ਇਸ ਲਈ ਐਨਥੋਨੀ ਨੇ ਪ੍ਰਾਈਜ਼ ਮਨੀ ਵਧਾ ਕੇ 500 ਯੂਰੋ ਕਰ ਦਿੱਤੀ ਹੈ। ਐਨਥੋਨੀ ਨੇ ਆਇਰਲੈਂਡ ਦਾ ਸਭ ਤੋਂ ਵੱਡਾ ਪਿੱਜ਼ਾ ਨਾਮ ਨਾਲ ਚੈਲੇਂਜ ਦੀ ਸ਼ੁਰੂਆਤ ਕੀਤੀ ਸੀ। ਅਤੇ ਹੁਣ ਇਸ ਨੂੰ 'ਦੀ ਨੋਟੋਰਿਯਸ ਪਿੱਜ਼ਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਿਰਫ ਇਕ ਸ਼ਖਸ ਚੈਲੇਂਜ ਪੂਰਾ ਕਰਨ ਦੇ ਕਰੀਬ ਪਹੁੰਚਿਆ
ਐਨਥੋਨੀ ਦੱਸਦੇ ਹਨ ਕਿ ਹੁਣ ਤੱਕ ਕਰੀਬ 100 ਲੋਕ ਇਸ ਚੈਲੇਂਜ ਲਈ ਟ੍ਰਾਈ ਕਰ ਚੁੱਕੇ ਹਨ। ਪਰ ਸਾਰੇ ਬੁਰੀ ਤਰ੍ਹਾਂ ਹਾਰ ਗਏ। ਮੈਨੂੰ ਯਕੀਨ ਹੈ ਕਿ ਕੋਈ ਵੀ 32 ਮਿੰਟ ਵਿਚ ਇਹ ਚੈਲੇਂਜ ਪੂਰਾ ਨਹੀਂ ਕਰ ਪਾਵੇਗਾ। ਪਰ ਫਿਰ ਵੀ ਮੈਂ ਲੋਕਾਂ ਨੂੰ ਸੱਦਾ ਦਿੰਦਾ ਰਹਾਂਗਾ ਕਿ ਉਹ ਇਸ ਚੈਲੇਂਜ ਨੂੰ ਪੂਰਾ ਕਰਨ। ਇੱਥੇ ਕਈ ਵੱਡੀਆਂ ਕੰਪਨੀਆਂ ਦੇ ਕਰਮਚਾਰੀਆਂ ਨੇ ਵੀ ਆ ਕੇ ਕੋਸ਼ਿਸ਼ ਕੀਤੀ ਪਰ ਤੈਅ ਸਮੇਂ ਵਿਚ ਪਿੱਜ਼ਾ ਦਾ ਇਕ ਤਿਹਾਈ ਹਿੱਸਾ ਹੀ ਖਾ ਪਾਏ ਅਤੇ ਮਿਲਕ ਸ਼ੇਕ ਤੱਕ ਪਹੁੰਚ ਹੀ ਨਹੀਂ ਪਾਏ। ਸਟੈਗ ਵਸੇਂਜ ਫੂਡ ਚੈਲੇਂਜ ਦੇ ਰੌਬ ਵੀ ਆਏ ਸਨ ਅਤੇ ਸਿਰਫ ਉਹੀ ਸਨ ਜਿਨ੍ਹਾਂ ਨੇ 32 ਮਿੰਟ ਵਿਚ ਅੱਧਾ ਪਿੱਜ਼ਾ ਖਾਧਾ ਸੀ। ਹੁਣ ਤਾਂ ਜਿੰਨੇ ਲੋਕ ਚੈਲੇਂਜ ਵਿਚ ਹਿੱਸਾ ਲੈ ਚੁੱਕੇ ਹਨ ਉਹ ਵੀ ਕਹਿੰਦੇ ਹਨ ਕਿ ਅੱਧੇ ਘੰਟੇ ਵਿਚ ਇਹ ਪਿੱਜ਼ਾ ਖਤਮ ਕਰਨਾ ਅਸੰਭਵ ਹੈ।

PunjabKesari

ਜੇਤੂ ਲਈ ਤਿਆਰ ਹੈ ਇਕ ਖਾਸ ਤੋਹਫਾ
ਪਿਨਹੇਡਜ਼ ਪਿੱਜ਼ਾ ਦੇ ਇਸ ਚੈਲੇਂਜ ਵਿਚ ਚੈਲੇਂਜਰਸ ਪਿੱਜ਼ਾ ਬਣਵਾਉਣ ਤੋਂ ਪਹਿਲਾਂ ਆਪਣੀ ਪਸੰਦ ਦੀ ਟੌਪਿੰਗ ਚੁਣਦੇ ਹਨ ਪਰ ਪਿੱਜ਼ਾ ਬੇਸ ਪਿਨਹੇਡਜ਼ ਹੀ ਚੁਣਦਾ ਹੈ। ਸਟੈਗ ਵਸੇਂਜ ਫੂਡ ਚੈਲੇਂਜ ਦੇ ਰੌਬ ਨੇ ਦੱਸਿਆ ਕਿ 32 ਇੰਚ ਦੇ ਪਿੱਜ਼ਾ ਦਾ ਬੇਸ ਕਾਫੀ ਮੋਟਾ ਹੁੰਦਾ ਹੈ। ਇਸ ਲਈ ਚੈਲੇਂਜਰਸ ਲਈ ਮੁਸ਼ਕਲ ਆਉਂਦੀ ਹੈ। ਕਈ ਵਾਰ ਤਾਂ ਕੁਝ ਚੈਲੇਂਜਰ ਇਕ ਬਾਈਟ ਮਗਰੋਂ ਹੀ ਹਾਰ ਮੰਨ ਲੈਂਦੇ ਹਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪਿੱਜ਼ਾ ਖਾਧਾ ਸੀ ਤਾਂ ਉਸ ਦਾ ਇਕ ਸਲਾਈਸ ਮੇਰੀ ਕੁਹਣੀ ਤੋਂ ਹੱਥਾਂ ਦੀਆਂ ਉਂਗਲਾਂ ਤੱਕ ਦਾ ਸੀ। ਪਿੱਜ਼ਾ ਸੁਆਦੀ ਤਾਂ ਬਹੁਤ ਸੀ ਪਰ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਲ ਚੈਲੇਂਜ ਸੀ। 

ਬਾਕੀ ਲੋਕਾਂ ਵਾਂਗ ਮੈਂ ਵੀ ਇਹ ਜਾਣਨ ਲਈ ਉਤਸੁਕ ਹਾਂ ਕਿ ਇਸ ਚੈਲੇਂਜ ਦਾ ਜੇਤੂ ਕੋਣ ਹੋਵੇਗਾ। ਪਿਨਹੇਡਜ਼ ਦੇ ਮਾਲਕ ਐਨਥੋਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਚੈਲੇਂਜ ਪੂਰਾ ਕਰਨ ਵਾਲੇ ਲਈ ਇਕ 'ਵਾਲ ਆਫ ਫੇਮ' ਵੀ ਤਿਆਰ ਕੀਤਾ ਹੈ ਜੋ ਹੁਣ ਤੱਕ ਖਾਲੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਡਬਲਿਨ ਵਾਲਿਆਂ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਆ ਕੇ ਇਸ ਨੂੰ ਪੂਰਾ ਕਰਨ। ਇਸ ਸ਼ਹਿਰ ਵਿਚ ਆਖਿਰਕਾਰ ਕੋਈ ਸ਼ਖਸ ਤਾਂ ਅਜਿਹਾ ਹੋਵੇਗਾ ਜਿਹੜਾ ਇੰਨਾ ਵੱਡਾ ਪਿੱਜ਼ਾ 32 ਮਿੰਟ ਵਿਚ ਖਤਮ ਕਰ ਦੇਵੇਗਾ।


Vandana

Content Editor

Related News