ਇਤਿਹਾਸਕ ਅਲ-ਨੂਰੀ ਮਸਜਿਦ ''ਚ ਲੁਕਾਏ ਗਏ 6 ਬੰਬ ਮਿਲੇ
Monday, Jul 01, 2024 - 12:05 PM (IST)
ਬਗਦਾਦ (ਵਾਰਤਾ)- ਇਰਾਕੀ ਫ਼ੋਰਸਾਂ ਨੇ 6 ਬੰਬਾਂ ਨੂੰ ਨਕਾਰਾ ਕਰ ਦਿੱਤਾ ਹੈ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਸਾਲਾਂ ਪਹਿਲੇ ਇਸਲਾਮਿਕ ਸਟੇਟ (ਆਈ.ਐੱਸ.) ਦੇ ਅੱਤਵਾਦੀਆਂ ਵਲੋਂ ਮੋਸੁਲ ਦੀ ਇਤਿਹਾਸਕ ਅਲ-ਨੂਰੀ ਮਸਜਿਦ 'ਚ ਲਗਾਏ ਗਏ ਸਨ। ਇਕ ਪੁਲਸ ਸੂਤਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਸੁਲ ਪੁਲਸ ਦੇ ਮੇਜਰ ਅਹਿਮਦ ਸਾਬਰ ਨੇ ਸਿਨਹੁਆ ਨੂੰ ਕਿਹਾ ਕਿ ਉਹ ਜਟਿਲ ਤਰੀਕੇ ਨਾਲ ਲਗਾਏ ਗਏ ਘਰੇਲੂ ਬੰਬ ਸਨ ਪਰ ਵਿਸਫ਼ੋਟਕ ਮਾਹਿਰਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਈਟ ਹੁਣ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨੀ ਅਤੇ ਸੰਸਕ੍ਰਿਤੀ ਸੰਗਠਨ (ਯੂਨੈਸਕੋ) ਵਲੋਂ ਕੀਤੇ ਗਏ ਬਹਾਲੀ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਹੈ, ਜਿਸ ਨੂੰ ਇਕ ਦਿਨ ਪਹਿਲੇ ਮਸਜਿਦ ਦੇ ਪ੍ਰਾਰਥਨਾ ਹਾਲ ਦੀ ਦੱਖਣੀ ਕੰਧ 'ਚ ਬੰਬ ਮਿਲਣ ਦੀ ਸੂਚਨਾ ਤੋਂ ਬਾਅਦ ਰੋਕ ਦਿੱਤਾ ਗਿਆ ਸੀ। ਆਈ.ਐੱਸ. ਨੇ 21 ਜੂਨ 2017 ਨੂੰ ਜਾਣਬੁੱਝ ਕੇ ਰੱਖੇ ਗਏ ਬੰਬਾਂ ਨਾਲ ਅਲ-ਨੂਰੀ ਮਸਜਿਦ ਅਤੇ ਉਸ ਦੀ ਝੁਕੀ ਹੋਈ ਮੀਨਾਰ ਨੂੰ ਉੱਡਾ ਦਿੱਤਾ ਸੀ। ਯੂਨੈਸਕੋ ਆਈ.ਐੱਸ. ਦੀ ਹਾਰ ਤੋਂ ਬਾਅਦ ਮੋਸੁਲ 'ਚ ਮਸਜਿਦ ਅਤੇ ਹੋਰ ਵਿਰਾਸਤ ਥਾਵਾਂ 'ਤੇ ਮੁੜ ਨਿਰਮਾਣ ਦੀਆਂ ਕੋਸ਼ਿਸ਼ਾਂ ਦੀ ਨਿਗਰਾਨੀ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e