ਈਰਾਨੀ ਸੈਨਿਕ ਨੇ ਸਾਥੀ ਸੈਨਿਕਾਂ ਦੀ ਹੱਤਿਆ ਕਰ ਕੀਤੀ ਖੁਦਕੁਸ਼ੀ

07/18/2017 12:56:09 PM

ਬੇਰੂਤ— ਈਰਾਨ ਦੇ ਇਕ ਸੈਨਿਕ ਨੇ ਮੰਗਲਵਾਰ ਨੂੰ ਬੈਰਕ ਵਿਚ ਆਪਣੇ ਸਾਥੀ ਸੈਨਿਕਾਂ 'ਤੇ ਗੋਲੀਆਂ ਚਲਾਈਆਂ, ਜਿਸ ਵਿਚ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਇਸ ਮਗਰੋਂ ਸੈਨਿਕ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਈਰਾਨ ਦੀ ਇਕ ਸਮਾਚਾਰ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਇਹ ਘਟਨਾ ਤੇਹਰਾਨ ਦੇ ਪੱਛਮੀ-ਉੱਤਰੀ ਤੋਂ 40 ਕਿਲੋਮੀਟਰ ਦੂਰ ਅਬਯੇਕ ਸ਼ਹਿਰ ਦੀ ਹੈ। ਅਬਯੇਕ ਦੇ ਗਵਰਨਰ ਅਲੀ ਰੇਜਾ ਰਹਮਾਨੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਸ਼੍ਰੀ ਰਹਮਾਨੀ ਨੇ ਕਿਹਾ ਕਿ ਈਰਾਨੀ ਸੈਨਾ ਵਿਚ ਆਮਤੌਰ 'ਤੇ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਹਨ।


Related News