ਅਮਰੀਕੀ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵੇਗਾ ਈਰਾਨ : ਰਵਾਨਚੀ

01/08/2020 11:55:12 AM

ਸੰਯੁਕਤ ਰਾਸ਼ਟਰ — ਸੰਯੁਕਤ ਰਾਸ਼ਟਰ 'ਚ ਈਰਾਨ ਦੇ ਰਾਜਦੂਤ ਮਾਜਿਦ ਤਖਤ ਰਵਾਨਚੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਿਤ ਇਕ ਪੱਤਰ ਵਿਚ ਕਿਹਾ ਕਿ ਈਰਾਨ ਕਿਸੇ ਵੀ(ਅਮਰੀਕੀ) ਖਤਰੇ ਜਾਂ ਫੋਰਸ ਦੀ ਵਰਤੋਂ ਦੇ ਖਿਲਾਫ ਸਾਰੀਆਂ ਲੋੜੀਦੀਆਂ ਅਤੇ ਅਨੁਪਾਤਕ ਕਾਰਵਾਈਆਂ ਕਰੇਗਾ। ਸ੍ਰੀ ਰਵਾਨਚੀ ਨੇ ਮੰਗਲਵਾਰ ਨੂੰ ਲਿਖੇ ਆਪਣੇ ਪੱਤਰ ਵਿਚ ਕਿਹਾ,' ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਅਤੇ ਸਵੈ-ਰੱਖਿਆ ਦੇ ਆਪਣੇ  ਅਧਿਕਾਰ ਦੀ ਵਰਤੋਂ ਕਰਦੇ ਹੋਏ ਈਰਾਨ ਕਿਸੇ ਵੀ ਖਤਰੇ ਜਾਂ ਫੋਰਸ ਦੀ ਵਰਤੋਂ ਦੇ ਖਿਲਾਫ ਸਾਰੇ ਲੋੜੀਂਦੇ ਅਤੇ ਅਨੁਪਾਤਕ ਉਪਾਅ ਕਰੇਗਾ। ਸ੍ਰੀ ਰਵਾਨਚੀ ਨੇ ਸੁਰੱਖਿਆ ਪ੍ਰੀਸ਼ਦ ਤੋਂ ਅਮਰੀਕਾ ਦੀਆਂ ਧਮਕੀਆਂ ਅਤੇ ਨੀਤੀਆਂ ਦੀ ਸਖਤ ਨਿੰਦਾ ਕਰਨ ਅਤੇ ਉਸਦੀ ਗਲਤ ਕਾਰਵਾਈ ਲਈ ਉਸਨੂੰ ਜ਼ਿੰਮੇਦਾਰ ਠਹਿਰਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਈਰਾਨ ਨੇ ਮੰਗਲਵਾਰ ਨੂੰ ਈਰਾਕ ਸਥਿਤ ਦੋ ਅਮਰੀਕੀ ਫੌਜੀ ਠਿਕਾਣਿਆਂ 'ਤੇ ਕਈ ਮਿਜ਼ਾਈਲਾਂ ਦਾਗੀਆਂ। ਈਰਾਨ ਦੀ ਇਹ ਕਾਰਵਾਈ ਬਗਦਾਦ 'ਚ ਬੀਤੇ ਸ਼ੁੱਕਰਵਾਰ ਨੂੰ ਅਮਰੀਕੀ ਹਮਲੇ 'ਚ ਟਾਪ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਸਮੇਤ ਕਈ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦਾ ਬਦਲਾ ਲੈਣ ਲਈ ਕੀਤੀ।


Related News