ਇਰਾਨ ਨੇ ਕੁਵੈਤ-ਬਹਿਰੀਨ ''ਤੇ ਦਾਗ''ਤੀਆਂ ਮਿਜ਼ਾਈਲਾਂ ! ਅਮਰੀਕੀ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

Saturday, Jun 06, 2026 - 05:48 PM (IST)

ਇਰਾਨ ਨੇ ਕੁਵੈਤ-ਬਹਿਰੀਨ ''ਤੇ ਦਾਗ''ਤੀਆਂ ਮਿਜ਼ਾਈਲਾਂ ! ਅਮਰੀਕੀ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮਿਡਲ ਈਸਟ 'ਚ ਇਕ ਵਾਰ ਫ਼ਿਰ ਤੋਂ ਤਣਾਅ ਜੰਗ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਇਰਾਨ ਦੇ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' (IRGC) ਨੇ ਸ਼ਨੀਵਾਰ ਨੂੰ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਵੱਡਾ ਮਿਜ਼ਾਈਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਰਾਨ ਮੁਤਾਬਕ ਇਹ ਹਮਲਾ ਦੱਖਣੀ ਇਰਾਨ ਦੇ ਕੇਸ਼ਮ ਟਾਪੂ ਅਤੇ ਸਿਰੀਕ ਕਾਉਂਟੀ 'ਚ ਅਮਰੀਕਾ ਵੱਲੋਂ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਕੀਤਾ ਗਿਆ ਹੈ।

ਇਰਾਨੀ ਫ਼ੌਜ ਦੇ ਅਧਿਕਾਰਤ ਨਿਊਜ਼ ਆਊਟਲੈੱਟ 'ਸੇਪਾਹ ਨਿਊਜ਼' ਮੁਤਾਬਕ, ਕੁਵੈਤ ਸਥਿਤ 'ਅਲੀ ਅਲ ਸਲੇਮ ਏਅਰ ਬੇਸ' ਅਤੇ ਬਹਿਰੀਨ ਵਿੱਚ ਮੌਜੂਦ ਅਮਰੀਕੀ ਸਮੁੰਦਰੀ ਫ਼ੌਜ ਦੇ '5ਵੇਂ ਬੇੜੇ' ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਆਈ.ਆਰ.ਜੀ.ਸੀ. ਮੁਤਾਬਕ ਸ਼ਨੀਵਾਰ ਤੜਕੇ 1:30 ਵਜੇ, ਅਮਰੀਕੀ ਫ਼ੌਜ ਦੀ ਨਿਗਰਾਨੀ ਹੇਠ 4 ਤੇਲ ਟੈਂਕਰ ਇਰਾਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਹੋਰਮੁਜ਼ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਰਾਨੀ ਨੇਵੀ ਦੀ ਕਾਰਵਾਈ ਤੋਂ ਬਾਅਦ ਇੱਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਮਗਰੋਂ ਬਾਕੀ ਟੈਂਕਰ ਪਿੱਛੇ ਮੁੜ ਗਏ।

ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning

ਇਸ ਹਮਲੇ ਤੋਂ ਬਾਅਦ, ਅਮਰੀਕੀ ਡਰੋਨਾਂ ਨੇ ਤੜਕੇ 2:30 ਵਜੇ ਇਰਾਨ ਦੇ ਕੇਸ਼ਮ ਟਾਪੂ ਅਤੇ ਸਿਰੀਕ ਕਾਉਂਟੀ ਵਿੱਚ ਸੰਚਾਰ ਟਾਵਰਾਂ ਅਤੇ ਰਡਾਰ ਸਾਈਟਾਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਇਰਾਨ ਨੇ ਇਹ ਮਿਜ਼ਾਈਲ ਹਮਲੇ ਕੀਤੇ। ਕੁਵੈਤੀ ਫ਼ੌਜ ਦੇ ਜਨਰਲ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਦੇ ਐਂਟੀ-ਮਿਸਾਈਲ ਸੁਰੱਖਿਆ ਸਿਸਟਮ ਨੇ ਇਰਾਨ ਵੱਲੋਂ ਆ ਰਹੇ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਸ਼ਹਿਰ 'ਚ ਸੁਣੇ ਗਏ ਧਮਾਕੇ ਏਅਰ ਡਿਫੈਂਸ ਸਿਸਟਮ ਵੱਲੋਂ ਦੁਸ਼ਮਣ ਦੇ ਹਮਲਿਆਂ ਨੂੰ ਨਾਕਾਮ ਕੀਤੇ ਜਾਣ ਕਾਰਨ ਹੋਏ ਸਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕੁਵੈਤ ਨੇ ਇਰਾਨ 'ਤੇ 13 ਬੈਲਿਸਟਿਕ ਮਿਜ਼ਾਈਲਾਂ ਅਤੇ 17 ਡਰੋਨ ਦਾਗਣ ਦੇ ਦੋਸ਼ ਲਗਾਏ ਸਨ, ਜਿਸ ਦੌਰਾਨ ਕੁਵੈਤ ਅੰਤਰਰਾਸ਼ਟਰੀ ਏਅਰਪੋਰਟ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਦਕਿ ਇੱਕ ਭਾਰਤੀ ਨਾਗਰਿਕ ਦੀ ਮੌਤ ਵੀ ਹੋ ਗਈ ਸੀ। ਅਜਿਹੇ 'ਚ ਤਾਜ਼ਾ ਹਮਲੇ ਇਲਾਕੇ 'ਚ ਤਣਾਅ ਨੂੰ ਹੋਰ ਵਧਾਉਣਗੇ, ਜਿਸ ਕਾਰਨ ਜੰਗ ਦੇ ਮੁੜ ਸ਼ੁਰੂ ਹੋਣ ਦਾ ਖ਼ਤਰਾ ਵੀ ਵਧ ਰਿਹਾ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਚੱਲਿਆ Project JetSetter ! ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News