''ਤਲਵਾਰ ਸਾਡੀ ਅਤੇ ਗਲਾ ਤੁਹਾਡਾ'' ; ਕੱਟੜਪੰਥੀਆਂ ਨੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੂੰ ਦੇ''ਤੀ ਚੇਤਾਵਨੀ
Sunday, Jul 19, 2026 - 10:30 AM (IST)
ਇੰਟਰਨੈਸ਼ਨਲ ਡੈਸਕ-: ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਆਪਣੇ ਹੀ ਦੇਸ਼ ਵਿਚ ਘਿਰ ਗਏ ਹਨ। ਕੱਟੜਪੰਥੀਆਂ ਨੇ ਰਾਸ਼ਟਰਪਤੀ ਸਮੇਤ ਸੀਨੀਅਰ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅਸਲ ਵਿਚ ਈਰਾਨ ਦੇ ਸਰਵਉੱਚ ਨੇਤਾ ਅਲੀ ਖਮੇਨੀ ਦੇ ਦੇਹਾਂਤ ਤੋਂ ਬਾਅਦ ਦੇਸ਼ ਵਿੱਚ ਭਾਰੀ ਸਿਆਸੀ ਉਥਲ-ਪੁਥਲ ਮਚੀ ਹੋਈ ਹੈ। ਇੱਕ ਰਿਪੋਰਟ ਅਨੁਸਾਰ ਈਰਾਨ ਦੇ ਕੱਟੜਪੰਥੀ ਹੁਣ ਆਪਣੀ ਹੀ ਸਰਕਾਰ, ਖਾਸ ਕਰਕੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਸੀਨੀਅਰ ਅਧਿਕਾਰੀਆਂ ਦੇ ਵਿਰੁੱਧ ਹੋ ਗਏ ਹਨ। ਇਨ੍ਹਾਂ ਨੇਤਾਵਾਂ 'ਤੇ ਅਮਰੀਕਾ ਨਾਲ ਗੁਪਤ ਸਮਝੌਤੇ ਕਰਨ ਅਤੇ ਦੇਸ਼ ਨਾਲ 'ਗੱਦਾਰੀ' ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਅਲੀ ਖਮੇਨੀ ਦੇ ਜਨਾਜ਼ੇ ਦੌਰਾਨ ਹਾਲਾਤ ਉਦੋਂ ਤਣਾਅਪੂਰਨ ਹੋ ਗਏ, ਜਦੋਂ ਮੌਜੂਦ ਭੀੜ ਨੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਦੇ ਸਾਹਮਣੇ "ਸਮਝੌਤਾਵਾਦੀ ਮੁਰਦਾਬਾਦ" ਦੇ ਨਾਅਰੇ ਲਗਾਏ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ 'ਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਅਤੇ ਉਨ੍ਹਾਂ ਨੂੰ 'ਦੇਸ਼ਧ੍ਰੋਹੀ' ਕਹਿ ਕੇ ਜਨਾਜ਼ੇ 'ਚੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਇਹ ਗੁੱਸਾ ਅਮਰੀਕਾ ਨਾਲ ਹੋਈ ਜੰਗਬੰਦੀ ਅਤੇ ਪਾਬੰਦੀਆਂ ਵਿੱਚ ਮਿਲੀ ਮਾਮੂਲੀ ਰਾਹਤ ਕਾਰਨ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੋਰ ਵਿਗੜਨਗੇ ਹਾਲਾਤ ! US ਨੇ ਦੁਨੀਆ ਭਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ 'ਹਾਈ ਅਲਰਟ'
🔻حمله مخالفان توافق به عراقچی با شعار:
— Siamak Tadayon Tahmasbi (@SiamakTadayonT) July 6, 2026
«مرگ بر وطنفروش خائن» «بیشرف، بیشرف»
🔻شعار «مرگ بر سازشگر» در حضور پزشکیان در مراسم تشییع جنازه خامنهای.
🔻 Opponents of the agreement attack Araqchi with the slogans: "Death to the traitorous sellout!" and "Dishonorable!… pic.twitter.com/ThBhZLP1tf
ਸਿਆਸੀ ਦੋਸ਼ਾਂ ਦੇ ਨਾਲ-ਨਾਲ ਹੁਣ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸੁਰੱਖਿਆ ਨਾਲ ਜੁੜੇ ਇੱਕ ਧਾਰਮਿਕ ਗਾਇਕ ਮੁਹੰਮਦ ਅਲੀ ਬਖਸ਼ੀ ਨੇ ਇੱਕ ਜਨਤਕ ਸਮਾਗਮ ਦੌਰਾਨ ਰਾਸ਼ਟਰਪਤੀ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਜੇਕਰ ਨੇਤਾ ਦੀਆਂ ਸ਼ਰਤਾਂ ਪੂਰੀਆਂ ਨਾ ਹੋਈਆਂ, ਤਾਂ ਸਾਡੇ ਹੱਥ ਵਿੱਚ ਤਲਵਾਰ ਹੋਵੇਗੀ ਅਤੇ ਗਲਾ ਤੁਹਾਡਾ ਗਲਾ ਹੋਵੇਗਾ"। ਉਨ੍ਹਾਂ ਅੱਗੇ ਕਿਹਾ ਕਿ ਉਹ ਸਰਕਾਰ ਲਈ ਨਰਕ ਵਰਗੇ ਹਾਲਾਤ ਪੈਦਾ ਕਰ ਦੇਣਗੇ।
ਅਲੀ ਖਮੇਨੀ ਦੇ ਉੱਤਰਾਧਿਕਾਰੀ ਅਤੇ ਉਨ੍ਹਾਂ ਦੇ ਬੇਟੇ ਮੁਜਤਬਾ ਖਮੇਨੀ ਦੀ ਜਨਤਕ ਤੌਰ 'ਤੇ ਗੈਰ-ਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕੱਟੜਪੰਥੀਆਂ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਅਤੇ ਸੰਸਦ ਸਪੀਕਰ ਮੁਜਤਬਾ ਖਮੇਨੀ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਵਿੱਚ 'ਸਿਆਸੀ ਤਖਤਾਪਲਟ' ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਸੰਸਦ ਅਤੇ ਸਰਵਉੱਚ ਨੇਤਾ ਦੀਆਂ ਸ਼ਕਤੀਆਂ ਨੂੰ ਘਟਾਉਣ ਦੀ ਸਾਜ਼ਿਸ਼ ਰਚ ਰਹੀ ਹੈ।
ਅਮਰੀਕਾ ਨਾਲ ਹੋਈ ਜੰਗਬੰਦੀ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਹੋਰਮੁਜ਼ ਸਟ੍ਰੇਟ ਵਿੱਚ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ ਹੈ। ਕੱਟੜਪੰਥੀ ਹੁਣ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਸਿੱਧੀ ਫੌਜੀ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਈਰਾਨੀ ਲੀਡਰਸ਼ਿਪ ਹੁਣ ਇਨ੍ਹਾਂ ਕੱਟੜਪੰਥੀ ਤੱਤਾਂ ਨੂੰ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ ਪ੍ਰਮੁੱਖ ਕੱਟੜਪੰਥੀ ਸੰਸਦ ਮੈਂਬਰ ਮਹਿਮੂਦ ਨਬਾਵੀਅਨ ਨੂੰ ਰਾਸ਼ਟਰੀ ਸੁਰੱਖਿਆ ਕਮਿਸ਼ਨ ਤੋਂ ਹਟਾ ਦਿੱਤਾ ਗਿਆ ਹੈ। ਮਾਹਿਰਾਂ ਅਨੁਸਾਰ, ਸਰਕਾਰ ਇਨ੍ਹਾਂ ਗੁੱਟਾਂ ਦੇ ਪ੍ਰਭਾਵ ਨੂੰ ਘਟਾਉਣਾ ਚਾਹੁੰਦੀ ਹੈ ਕਿਉਂਕਿ ਇਹ ਦੇਸ਼ ਦੀ ਸਥਿਰਤਾ ਲਈ ਖਤਰਾ ਬਣ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
