ਈਰਾਨ ''ਤੇ ਲਗਾਤਾਰ 13ਵੀਂ ਰਾਤ ਭਿਆਨਕ ਹਮਲੇ!  ਟਰੰਪ ਨੇ ਦੇ''ਤੀ ਵੱਡੀ ਕਾਰਵਾਈ ਦੀ ਚੇਤਾਵਨੀ

Friday, Jul 24, 2026 - 09:27 AM (IST)

ਈਰਾਨ ''ਤੇ ਲਗਾਤਾਰ 13ਵੀਂ ਰਾਤ ਭਿਆਨਕ ਹਮਲੇ!  ਟਰੰਪ ਨੇ ਦੇ''ਤੀ ਵੱਡੀ ਕਾਰਵਾਈ ਦੀ ਚੇਤਾਵਨੀ

ਵਾਸ਼ਿੰਗਟਨ,(ਆਈ.ਏ.ਐਨ.ਐਸ.): ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅਮਰੀਕੀ ਫੌਜਾਂ ਨੇ ਵੀਰਵਾਰ ਸ਼ਾਮ (ਸਥਾਨਕ ਸਮੇਂ) ਨੂੰ ਈਰਾਨ ਦੇ ਫੌਜੀ ਟਿਕਾਣਿਆਂ 'ਤੇ ਜ਼ਬਰਦਸਤ ਹਮਲੇ ਕੀਤੇ। ਅਮਰੀਕੀ ਕੇਂਦਰੀ ਕਮਾਂਡ (CENTCOM) ਅਨੁਸਾਰ ਇਹ ਲਗਾਤਾਰ 13ਵੀਂ ਰਾਤ ਹੈ ਜਦੋਂ ਅਮਰੀਕਾ ਨੇ ਈਰਾਨ 'ਤੇ ਹਵਾਈ ਹਮਲੇ ਕੀਤੇ ਹਨ।

ਅਮਰੀਕੀ ਕਮਾਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਣਕਾਰੀ ਦਿੱਤੀ ਕਿ ਇਹ ਹਮਲੇ ਸ਼ਾਮ ਲਗਭਗ 6:45 ਵਜੇ (ਪੂਰਬੀ ਸਮਾਂ) ਸ਼ੁਰੂ ਹੋਏ। ਇਨ੍ਹਾਂ ਦਾ ਮੁੱਖ ਉਦੇਸ਼ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ (IRGC) ਨੂੰ ਜਵਾਬਦੇਹ ਠਹਿਰਾਉਣਾ ਅਤੇ ਵਪਾਰਕ ਜਹਾਜ਼ਾਂ ਲਈ ਪੈਦਾ ਕੀਤੇ ਜਾ ਰਹੇ ਖ਼ਤਰਿਆਂ ਨੂੰ ਘੱਟ ਕਰਨਾ ਹੈ।

PunjabKesari

ਅਮਰੀਕਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਈਰਾਨ ਵਿਰੁੱਧ ਸ਼ੁਰੂ ਕੀਤੀ ਗਈ ਸਮੁੰਦਰੀ ਨਾਕਾਬੰਦੀ ਦੌਰਾਨ ਹੁਣ ਤੱਕ 12 ਵਪਾਰਕ ਜਹਾਜ਼ਾਂ ਦਾ ਰਸਤਾ ਬਦਲ ਦਿੱਤਾ ਗਿਆ ਹੈ ਅਤੇ ਇੱਕ ਜਹਾਜ਼ ਨੂੰ ਈਰਾਨੀ ਬੰਦਰਗਾਹਾਂ ਵਿੱਚ ਜਾਣ ਜਾਂ ਉੱਥੋਂ ਬਾਹਰ ਆਉਣ ਤੋਂ ਰੋਕ ਦਿੱਤਾ ਗਿਆ ਹੈ। ਇਸ ਦੌਰਾਨ, IRGC ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਤਿੰਨ ਤੇਲ ਟੈਂਕਰਾਂ ਨੂੰ ਰੋਕਿਆ ਹੈ। ਈਰਾਨੀ ਮੀਡੀਆ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਟੈਂਕਰ ਵਿੱਚ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਜਹਾਜ਼ ਅਮਰੀਕਾ ਦੇ ਕਹਿਣ 'ਤੇ ਈਰਾਨ ਦੀ ਸਹਿਮਤੀ ਤੋਂ ਬਿਨਾਂ ਲੰਘਣ ਦੀ ਕੋਸ਼ਿਸ਼ ਕਰੇਗਾ, ਉਸ ਦਾ ਅੰਜਾਮ ਅਜਿਹਾ ਹੀ ਹੋਵੇਗਾ। ਅਮਰੀਕਾ ਹੋਰਮੁਜਡ ਖੇਤਰ 'ਤੇ ਆਪਣਾ ਕੰਟਰੋਲ ਸਥਾਪਿਤ ਕਰਨਾ ਚਾਹੁੰਦਾ ਹੈ।

ਬੁੱਧਵਾਰ ਰਾਤ ਨੂੰ ਹੋਏ 12ਵੇਂ ਦਿਨ ਦੇ ਹਮਲਿਆਂ ਵਿੱਚ ਅਮਰੀਕੀ ਮਿਜ਼ਾਈਲਾਂ ਨੇ ਪੱਛਮੀ ਈਰਾਨ ਦੇ ਅਹਿਵਾਜ਼, ਰਾਮਸ਼ੀਰ ਅਤੇ ਅੰਦੀਮੇਸ਼ਕ ਵਰਗੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਦੱਖਣੀ ਈਰਾਨ ਵਿੱਚ ਬੁਸ਼ਹਿਰ ਪਰਮਾਣੂ ਪਾਵਰ ਪਲਾਂਟ ਦੇ ਨੇੜੇ ਸਥਿਤ ਇੱਕ ਪਾਵਰ ਸਟੇਸ਼ਨ 'ਤੇ ਵੀ ਹਮਲਾ ਕੀਤਾ ਗਿਆ। ਇਰਾਕੀ ਸਰਹੱਦ 'ਤੇ ਸਥਿਤ ਸ਼ਲਮਚੇਹ ਕਸਬੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ ।ਈਰਾਨ ਦੇ ਸਿਹਤ ਮੰਤਰਾਲੇ ਅਨੁਸਾਰ, 27 ਜੂਨ ਤੋਂ ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ 55 ਲੋਕ ਮਾਰੇ ਗਏ ਹਨ ਅਤੇ 629 ਜ਼ਖਮੀ ਹੋਏ ਹਨ। ਯੁੱਧ ਦਾ ਅਸਰ ਗੁਆਂਢੀ ਖਾੜੀ ਦੇਸ਼ਾਂ 'ਤੇ ਵੀ ਪੈ ਰਿਹਾ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਈਰਾਨ ਵਿੱਚ ਮੁੜ ਤੋਂ ਵੱਡੀ ਪੱਧਰ 'ਤੇ ਫੌਜੀ ਕਾਰਵਾਈਆਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲੇ ਹਮਲੇ ਫਰਵਰੀ ਵਿੱਚ ਕੀਤੇ ਗਏ 'ਆਪਰੇਸ਼ਨ ਐਪਿਕ ਫਿਊਰੀ'ਨਾਲੋਂ ਵੀ ਕਿਤੇ ਜ਼ਿਆਦਾ ਵੱਡੇ ਅਤੇ ਘਾਤਕ ਹੋ ਸਕਦੇ ਹਨ। ਟਰੰਪ ਮੁਤਾਬਕ ਹੂਤੀ ਵਿਰਦੋਰੀਆਂ ਦੇ ਹਮਲੇ ਲਈ ਈਰਾਨ ਹੀ ਜ਼ਿੰਮੇਵਾਰ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜਹਾਜ਼ਾਂ ਦੇ ਨਨੁਕਸਾਨ ਦੀ ਭਰਪਾਈ ਅਮਰੀਕਾ ਵਿੱਚ ਜਮ੍ਹਾਂ ਈਰਾਨੀ ਜਾਇਦਾਦਾਂ (ਫੰਡਾਂ) ਤੋਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News