''ਫੌਜੀਆਂ ''ਤੇ ਹਮਲਾ ਕਰਨ ਵਾਲਾ ਫਿਦਾਇਨ ਸੀ ਪਾਕਿਸਤਾਨੀ ਨਾਗਰਿਕ''

02/19/2019 9:37:40 PM

ਤਹਿਰਾਨ— ਈਰਾਨ ਦੇ ਰਿਵੋਨਿਊਸ਼ਨਰੀ ਗਾਰਡਸ 'ਤੇ ਪਿਛਲੇ ਹਫਤੇ ਫਿਦਾਇਨ ਹਮਲਾ ਕਰਨ ਵਾਲਾ ਹਮਲਾਵਰ ਪਾਕਿਸਤਾਨੀ ਨਾਗਰਿਕ ਸੀ। ਇਸ ਹਮਲੇ 'ਚ 27 ਫੌਜੀਆਂ ਦੀ ਮੌਤ ਹੋ ਗਈ। ਫੌਜ ਦੀ ਸਿਪਾਹੀ ਨਿਊਜ਼ ਏਜੰਸੀ ਨੇ ਗਾਰਡਸ ਦੇ ਜ਼ਮੀਨੀ ਬਲ ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਮੁਹੰਮਦ ਪਾਕਪੌਰ ਦੇ ਹਵਾਲੇ ਨਾਲ ਕਿਹਾ ਕਿ ਫਿਦਾਇਨ ਹਮਲਾਵਰ ਦਾ ਨਾਂ ਹਫੀਜ਼ ਮੁਹੰਮਦ ਅਲੀ ਸੀ ਤੇ ਉਹ ਪਾਕਿਸਤਾਨੀ ਨਾਗਰਿਕ ਸੀ।

ਪਾਕਿਸਤਾਨੀ ਸਰਹੱਦ ਨਾਲ ਲੱਗਦੇ ਈਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ 'ਚ 13 ਫਰਵਰੀ ਨੂੰ ਫਿਦਾਇਨ ਹਮਲਾਵਰ ਨੇ ਰਿਵੋਨਿਊਸ਼ਨਰੀ ਗਾਰਡਸ ਦੀ ਇਕ ਬੱਸ 'ਤੇ ਹਮਲਾ ਕੀਤਾ ਸੀ। ਜਿਸ 'ਚ ਸੁਰੱਖਿਆ ਬਲ ਦੇ 27 ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਬ੍ਰਿਗੇਡੀਅਰ ਜਨਰਲ ਨੇ ਕਿਹਾ ਕਿ ਇਹ ਖੁਲਾਸਾ ਹਮਲੇ ਦੀ ਤਹਿਕੀਕਾਤ ਤੋਂ ਬਾਅਦ ਹੋਇਆ ਹੈ। ਬੱਸ ਦੇ ਕੋਲ ਫਟੀ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਦੇ ਮਾਡਲ ਦੀ ਪਛਾਣ ਕਰ ਲਈ ਸੀ। ਉਨ੍ਹਾਂ ਨੇ ਕਿਹਾ ਕਿ ਦੇ ਦਿਨ ਪਹਿਲਾਂ ਇਕ ਸੁਰਾਗ ਮਿਲਿਆ। ਇਕ ਔਰਤ ਦੀ ਪਛਾਣ ਹੋਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਔਰਤ ਦੇ ਰਾਹੀਂ ਅਸੀਂ ਹੋਰਾਂ ਤੱਕ ਪਹੁੰਚੇ। ਪਾਕਪੌਰ ਨੇ ਕਿਹਾ ਕਿ ਫਿਦਾਇਨ ਹਮਲਾਵਰ ਤੋਂ ਇਲਾਵਾ ਉਸ ਦਾ ਇਕ ਸ਼ੱਕੀ ਸਾਥੀ ਵੀ ਪਾਕਿਸਤਾਨੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਨੂੰ 11 ਫਰਵਰੀ ਨੂੰ ਅੰਜਾਮ ਦੇਣਾ ਸੀ, ਜਿਸ ਦਿਨ ਈਰਾਨ ਦੀ ਇਸਲਾਮੀ ਕ੍ਰਾਂਤੀ ਦੀ 40ਵੀਂ ਵਰ੍ਹੇਗੰਢ ਸੀ।

ਫੌਜੀ ਅਧਿਕਾਰੀ ਨੇ ਕਿਹਾ ਕਿ ਪਰੰਤੂ ਉਸ ਦਿਨ ਸੁਰੱਖਿਆ ਬਲ ਪੂਰੀ ਤਰ੍ਹਾਂ ਨਾਲ ਤਿਆਰ ਤੇ ਸਾਵਧਾਨ ਸੀ। ਜੈਸ਼-ਏ-ਮੁਹੰਮਦ ਨਾਂ ਦੇ ਜਿਹਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਸ ਸੰਗਠਨ ਬਾਰੇ ਤਹਿਰਾਨ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ 'ਚ ਸਥਿਤ ਹੈ।


Baljit Singh

Content Editor

Related News