ਈਰਾਨ ਨੇ ਪਾਕਿ ਨੂੰ ਲਾਈ ਫਟਕਾਰ, ਕਾਰਵਾਈ ਦੀ ਦਿੱਤੀ ਚਿਤਾਵਨੀ

Saturday, Feb 13, 2021 - 08:10 PM (IST)

ਈਰਾਨ ਨੇ ਪਾਕਿ ਨੂੰ ਲਾਈ ਫਟਕਾਰ, ਕਾਰਵਾਈ ਦੀ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ-ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਈਰਾਨ ਨੇ ਜਮ ਕੇ ਫਟਕਾਰ ਲਾਈ ਹੈ। ਤਹਿਰਾਨ ਨੇ ਅੱਤਵਾਦੀ ਸੰਗਠਨ ਜੈਸ਼ ਉਲ-ਅਲਦ ਵੱਲੋਂ ਈਰਾਨੀ ਫੌਜੀਆਂ ਦੇ ਅਗਵਾ ਕਰਨ ਦੇ ਦਾਅਵੇ ਤੋਂ ਬਾਅਦ ਭਾਰਤ ਤੋਂ ਮਦਦ ਮੰਗੀ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਦਰਮਿਆਨ ਲਗਭਗ ਇਕ ਹਜ਼ਾਰ ਕਿਲੋਮੀਟਰ ਲੰਬੀ ਸਰਹੱਦ ਹੈ ਅਤੇ ਹਾਲ ਦੇ ਸਾਲਾਂ 'ਚ ਜੈਸ਼ ਉਲ-ਅਲਦ ਅਤੇ ਫੌਜੀ ਅੱਤਵਾਦੀ ਸੰਗਠਨਾਂ ਨੇ ਸਰਹੱਦ ਪਾਰ ਕਈ ਹਮਲਿਆਂ ਨੂੰ ਅੰਜ਼ਾਮ ਦਿੱਤਾ ਹੈ।

ਗ੍ਰੀਕ ਸਿਟੀ ਟਾਈਮ ਮੁਤਾਬਕ ਪੰਜ ਫਰਵਰੀ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਈਰਾਨ ਨੇ ਸਰਜੀਕਲ ਆਪਰੇਸ਼ਨ ਕੀਤਾ ਅਤੇ ਅੱਤਵਾਦੀ ਕੈਂਪ ਤੋਂ ਆਪਣੇ ਦੋ ਫੌਜੀਆਂ ਨੂੰ ਛੁਡਾਉਣ 'ਚ ਕਾਮਯਾਬ ਰਿਹਾ। ਅਕਤੂਬਰ 2018 'ਚ ਜੈਸ਼ ਉਲ-ਅਦਲ ਨੇ ਈਰਾਨ ਦੇ 12 ਫੌਜੀਆਂ ਨੂੰ ਅਗਵਾ ਕਰ ਲਿਆ ਸੀ। ਇਹ ਅੱਤਵਾਦੀ ਸੰਗਠਨ ਪਾਕਿਸਾਤਨ ਦੀ ਨੈਸ਼ਨਲ ਕਾਉਂਟਰ ਟੈਰਰਿਜ਼ਮ ਅਥਾਰਿਟੀ (ਐੱਨ.ਏ.ਸੀ.ਟੀ.ਏ.) 'ਚ ਸ਼ਾਮਲ ਹੈ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਇਸ ਸੂਚੀ 'ਚ ਸ਼ਾਮਲ ਕਈ ਅੱਤਵਾਦੀ ਸੰਗਠਨ ਈਰਾਨ-ਪਾਕਿਸਤਾਨ ਸਰਹੱਦ 'ਤੇ ਸਰਗਰਮ ਹਨ। ਜੈਸ਼ ਉਲ-ਅਦਲ ਸਿਸਤਾਨ-ਬਲੂਚਿਸਤਾਨ ਖੇਤਰ 'ਚ ਸਰਗਰਮ ਹਨ। ਇਹ ਖੇਤਰ ਈਰਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਵੰਡਿਆ ਹੈ। ਭਲੇ ਹੀ ਇਹ ਅੱਤਵਾਦੀ ਸੰਗਠਨ NSTA ਦੀ ਸੂਚੀ 'ਚ ਸ਼ਾਮਲ ਹੈ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਇਨ੍ਹਾਂ ਅੱਤਵਾਦੀ ਕੈਂਪਾਂ ਨੂੰ ਪਾਕਿਸਤਾਨ ਮਦਦ ਪਹੁੰਚਾ ਰਿਹਾ ਹੈ। ਭਾਰਤ, ਈਰਾਨ ਅਤੇ ਅਫਗਾਨਿਸਤਾਨ ਸਰਹੱਦ 'ਤੇ ਪਾਰ ਅੱਤਵਾਦ ਨਾਲ ਪ੍ਰਭਾਵਿਤ ਹੈ।

ਇਹ ਵੀ ਪੜ੍ਹੋ -ਅਫਗਾਨਿਸਤਾਨ-ਈਰਾਨ ਸਰਹੱਦ 'ਤੇ ਈਂਧਨ ਟੈਂਕਰ 'ਚ ਧਮਾਕਾ : ਈਰਾਨੀ ਸਰਕਾਰੀ ਟੀ.ਵੀ.

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News