ਕੋਰੋਨਾ ਵਾਇਰਸ ਦੇ ਚੱਲਦੇ ਈਰਾਨ ਨੇ ਰਿਹਾਅ ਕੀਤੇ 70 ਹਜ਼ਾਰ ਕੈਦੀ

03/09/2020 9:32:07 PM

ਦੁਬਈ (ਏਜੰਸੀ)- ਈਰਾਨ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਦੀ ਕੋਸ਼ਿਸ਼ ਵਿਚ ਤਕਰੀਬਨ 70 ਹਜ਼ਾਰ ਕੈਦੀਆਂ ਨੂੰ ਅਸਥਾਈ ਤੌਰ 'ਤੇ ਰਿਹਾਅ ਕਰ ਦਿੱਤਾ ਗਿਆ। ਈਰਾਨ ਦੇ ਸਾਰੇ ਸੂਬਿਆਂ ਵਿਚ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਹਨ। ਈਰਾਨ ਦੇ ਨਿਆ ਵਿਭਾਗ ਦੇ ਮੁਖੀ ਇਬ੍ਰਾਹਿਮ ਰੈਸੀ ਨੇ ਸੋਮਵਾਰ ਨੂੰ ਕੈਦੀਆਂ ਨੂੰ ਅਸਥਾਈ ਤੌਰ 'ਤੇ ਰਿਹਾਅ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਨ੍ਹਾਂ ਕੈਦੀਆਂ ਦੀ ਵਾਪਸੀ ਕਦੋਂ ਹੋਵੇਗੀ। ਕੈਦੀਆਂ ਨੂੰ ਛੱਡੇ ਜਾਣ ਨਾਲ ਸਮਾਜ ਵਿਚ ਡਰ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਈ ਅਸੁਰੱਖਿਆ ਪੈਦਾ ਨਹੀਂ ਹੋਵੇਗੀ। ਈਰਾਨੀ ਅਧਿਕਾਰੀਆਂ ਨੇ ਅਸ਼ੰਕਾ ਜਤਾਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਾਇਰਸ ਦਾ ਇਨਫੈਕਸ਼ਨ ਹੋਰ ਵੱਧ ਸਕਦਾ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਨਾਲ ਯਾਤਰਾ ਤੋਂ ਬਚਣ ਦੀ ਵੀ ਹਿਦਾਇਤ ਦਿੱਤੀ ਹੈ।

ਇਟਲੀ ਵਿਚ 6 ਕੈਦੀਆਂ ਦੀ ਮੌਤ
ਇਟਲੀ ਦੀ ਇਕ ਜੇਲ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਈ ਗਈ ਪਾਬੰਦੀਆਂ ਨਾਲ ਗੁੱਸੇ ਵਿਚ ਆਏ ਕੈਦੀਆਂ ਨੇ ਕਈ ਸੁਰੱਖਿਆ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਇਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਵਿਚ ਪੁਲਸ ਦੀ ਕਾਰਵਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ। ਇਟਲੀ ਨੇ ਕੋਰੋਨਾ 'ਤੇ ਕੰਟਰੋਲ ਦੀ ਕੋਸ਼ਿਸ਼ ਵਿਚ ਐਤਵਾਰ ਨੂੰ ਹੁਕਮ ਜਾਰੀ ਕਰ ਕੈਦੀਆਂ ਅਤੇ ਸੁਰੱਖਿਆ ਗਾਰਡਾਂ ਦੀ ਸਿੱਧੀਆਂ ਮੁਲਾਕਾਤਾਂ ਨੂੰ ਸੀਮਤ ਕਰ ਦਿੱਤਾ ਸੀ।
ਪਿਛਲੇ ਤਕਰੀਬਨ 3 ਮਹੀਨੇ ਤੋਂ ਖਤਰਨਾਕ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਚੀਨ ਨੇ ਨਵੇਂ ਮਾਮਲਿਆਂ ਵਿਚ ਕਮੀ ਦਾ ਦਾਅਵਾ ਕੀਤਾ ਹੈ। ਵੁਹਾਨ ਨੂੰ ਛੱਡ ਬਾਕੀ ਦੇਸ਼ ਵਿਚ ਪਿਛਲੇ ਦੋ ਦਿਨ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।

ਵੁਹਾਨ ਵਿਚ ਰੋਗੀਆਂ ਦੇ ਇਲਾਜ ਲਈ ਬਣਾਏ ਗਏ 11 ਅਸਥਾਈ ਹਸਪਤਾਲ ਵੀ ਬੰਦ ਕਰ ਦਿੱਤੇ ਗਏ ਹਨ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਸਭ ਤੋਂ ਵਧੇਰੇ ਕਹਿਰ ਦੱਖਣੀ ਕੋਰੀਆ 'ਤੇ ਪਿਆ ਪਰ ਹੁਣ ਉਥੇ ਵੀ ਪੀੜਤਾਂ ਦੇ ਮਾਮਲਿਆਂ ਵਿਚ ਕਮੀ ਆਉਣ ਦੀ ਖਬਰ ਹੈ। ਵੁਹਾਨ ਤੋਂ ਫੈਲਿਆ ਕੋਰੋਨਾ ਹੁਣ 100 ਤੋਂ ਵਧੇਰੇ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਪੂਰੀ ਦੁਨੀਆ ਵਿਚ ਇਨਫੈਕਸ਼ਨ ਲੋਕਾਂ ਦੀ ਗਿਣਤੀ ਇਕ ਲੱਖ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ 40 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 36 ਵੁਹਾਨ ਵਿਚ ਪਾਏ ਗਏ, ਜਦੋਂ ਕਿ ਚਾਰ ਮਾਮਲੇ ਗਾਂਸੂ ਸੂਬੇ ਵਿਚ ਮਿਲੇ। ਚਾਰੋ ਲੋਕ ਈਰਾਨ ਤੋਂ ਪਰਤੇ ਹਨ।


Sunny Mehra

Content Editor

Related News