ਸਾਊਦੀ ਅਰਬ 'ਤੇ ਈਰਾਨ ਕਰ ਸਕਦਾ ਹੈ ਹਮਲਾ, ਜਾਣਕਾਰੀ ਮਗਰੋਂ ਅਮਰੀਕੀ ਫ਼ੌਜ ਹਾਈ ਐਲਰਟ 'ਤੇ

Wednesday, Nov 02, 2022 - 12:56 PM (IST)

ਵਾਸ਼ਿੰਗਟਨ (ਭਾਸ਼ਾ)- ਸਾਊਦੀ ਅਰਬ ਨੇ ਅਮਰੀਕੀ ਅਧਿਕਾਰੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਪਤਾ ਲੱਗਾ ਹੈ ਕਿ ਈਰਾਨ ਉਸ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਤਿੰਨ ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਸਾਹਮਣੇ ਆਉਂਦੇ ਹੀ ਖਾੜੀ ਦੇਸ਼ਾਂ 'ਚ ਮੌਜੂਦ ਅਮਰੀਕੀ ਫ਼ੌਜ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਸਾਊਦੀ ਅਤੇ ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ।

ਸਾਊਦੀ ਅਰਬ 'ਤੇ ਸੰਭਾਵਿਤ ਹਮਲੇ ਨੂੰ ਲੈ ਕੇ ਵੱਧਦੀਆਂ ਚਿੰਤਾਵਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਵਿਆਪਕ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਈਰਾਨੀ ਬਲ ਦੀ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਯੂਕ੍ਰੇਨ ਵਿਚ ਯੁੱਧ ਵਿਚ ਵਰਤੋਂ ਲਈ ਰੂਸ ਨੂੰ ਸੈਂਕੜੇ ਡਰੋਨ ਭੇਜਣ ਦੇ ਉਸ ਦੇ ਕਦਮ ਦੀ ਵੀ ਨਿੰਦਾ ਕੀਤੀ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਆਉਣ ਵਾਲੇ ਹਮਲਿਆਂ ਨੂੰ ਲੈ ਕੇ ਚਿੰਤਤ ਹਾਂ ਅਤੇ ਅਸੀਂ ਸਾਊਦੀ ਨਾਲ ਫ਼ੌਜੀ ਅਤੇ ਖੁਫੀਆ ਚੈਨਲਾਂ ਰਾਹੀਂ ਲਗਾਤਾਰ ਸੰਪਰਕ 'ਚ ਹਾਂ। ਬਿਆਨ ਮੁਤਾਬਕ ਅਮਰੀਕਾ ਖੇਤਰ ਵਿਚ ਆਪਣੇ ਹਿਤਾਂ ਅਤੇ ਭਾਗੀਦਾਰਾਂ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਆਇਰਲੈਂਡ 'ਚ ਭਾਰਤੀ ਮੂਲ ਦੇ ਪਾਦਰੀ ਨੂੰ ਛੇ ਵਾਰ ਮਾਰਿਆ ਗਿਆ ਚਾਕੂ 

ਇਸ ਮਾਮਲੇ 'ਤੇ ਸਾਊਦੀ ਅਰਬ ਜਾਂ ਸੰਯੁਕਤ ਰਾਸ਼ਟਰ 'ਚ ਈਰਾਨ ਦੇ ਮਿਸ਼ਨ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਪੁਸ਼ਟੀ ਕਰਨ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ "ਜਲਦੀ ਜਾਂ 48 ਘੰਟਿਆਂ ਦੇ ਅੰਦਰ" ਹਮਲੇ ਦਾ ਇੱਕ ਭਰੋਸੇਯੋਗ ਖ਼ਤਰਾ ਹੈ। ਸਾਊਦੀ ਦੁਆਰਾ ਸਾਂਝੀ ਕੀਤੀ ਗਈ ਖੁਫੀਆ ਰਿਪੋਰਟ ਬਾਰੇ ਪੁੱਛੇ ਜਾਣ 'ਤੇ ਪੈਂਟਾਗਨ ਦੇ ਪ੍ਰੈਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ ਕਿ ਅਮਰੀਕੀ ਫ਼ੌਜੀ ਅਧਿਕਾਰੀ "ਖੇਤਰ ਵਿੱਚ ਖਤਰੇ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ।" ਰਾਈਡਰ ਨੇ ਕਿਹਾ ਕਿ ਅਸੀਂ ਆਪਣੇ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿੱਚ ਹਾਂ।" ਉਸਨੇ ਅੱਗੇ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਅਤੇ ਮੈਂ ਇਹ ਦੁਹਰਾਉਣਾ ਚਾਹਾਂਗਾ ਕਿ ਅਸੀਂ ਸੁਰੱਖਿਆ ਅਤੇ ਰੱਖਿਆ ਦੇ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਾਂਗੇ ਭਾਵੇਂ ਸਾਡੀ ਫ਼ੌਜ ਕਿਤੇ ਵੀ ਸੇਵਾ ਦੇ ਰਹੀ ਹੋਵੇ।  ਭਾਵੇਂ ਇਹ ਇਰਾਕ ਵਿੱਚ ਹੋਵੇ ਜਾਂ ਹੋਰ ਕਿਤੇ..."। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਯੂ.ਐੱਸ. "ਖ਼ਤਰੇ ਦੀ ਸੰਭਾਵਨਾ ਬਾਰੇ ਚਿੰਤਤ ਹੈ।"

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News