ਇਰਾਨ ਨੇ ਸਾਊਦੀ ਦੇ ਏਅਰਪੋਰਟ 'ਤੇ ਦਾਗ'ਤੀਆਂ ਮਿਜ਼ਾਈਲਾਂ ! ਉਡਾ'ਤੇ ਅਮਰੀਕਾ ਦੇ 5 ਜਹਾਜ਼

Saturday, Mar 14, 2026 - 10:40 AM (IST)

ਇਰਾਨ ਨੇ ਸਾਊਦੀ ਦੇ ਏਅਰਪੋਰਟ 'ਤੇ ਦਾਗ'ਤੀਆਂ ਮਿਜ਼ਾਈਲਾਂ ! ਉਡਾ'ਤੇ ਅਮਰੀਕਾ ਦੇ 5 ਜਹਾਜ਼

ਇੰਟਰਨੈਸ਼ਨਲ ਡੈਸਕ - ਮੱਧ ਪੂਰਬ 'ਚ ਜਾਰੀ ਜੰਗ ਦੇ ਵਿਚਕਾਰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰੋਤਾਂ ਅਨੁਸਾਰ ਈਰਾਨ ਨੇ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਹਵਾਈ ਅੱਡੇ 'ਤੇ ਭਾਰੀ ਮਿਜ਼ਾਈਲ ਹਮਲਾ ਕੀਤਾ ਹੈ, ਜਿਸ 'ਚ ਅਮਰੀਕੀ ਹਵਾਈ ਸੈਨਾ ਦੇ 5 ਈਂਧਨ ਭਰਨ ਵਾਲੇ ਜਹਾਜ਼ ਨੁਕਸਾਨੇ ਗਏ ਹ।

ਜਹਾਜ਼ਾਂ ਦੀ ਮੁਰੰਮਤ ਜਾਰੀ, ਕੋਈ ਜਾਨੀ ਨੁਕਸਾਨ ਨਹੀਂ
ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਜਹਾਜ਼ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਏ ਹਨ ਅਤੇ ਫਿਲਹਾਲ ਇਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਮਿਜ਼ਾਈਲ ਹਮਲੇ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਅਮਰੀਕਾ ਨੇ ਵਧਾਈ ਫੌਜੀ ਤਾਇਨਾਤੀ
ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਅਮਰੀਕਾ ਨੇ ਮੱਧ ਪੂਰਬ 'ਚ ਵਾਧੂ ਫੌਜੀ ਅਤੇ ਜੰਗੀ ਬੇੜੇ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ। ਲਗਭਗ 2,500 ਮਰੀਨ ਸੈਨਿਕ ਤਿੰਨ ਜੰਗੀ ਜਹਾਜ਼ਾਂ ਰਾਹੀਂ ਖੇਤਰ ਵੱਲ ਵਧ ਰਹੇ ਹਨ।

ਤਹਿਰਾਨ ਅਤੇ ਤੇਲ ਅਵੀਵ 'ਚ ਵੀ ਧਮਾਕੇ 
ਜੰਗ ਦਾ ਅਸਰ ਸਿਰਫ਼ ਸਾਊਦੀ ਅਰਬ ਤੱਕ ਹੀ ਸੀਮਤ ਨਹੀਂ ਰਿਹਾ। ਈਰਾਨ ਦੀ ਰਾਜਧਾਨੀ ਤਹਿਰਾਨ ਦੇ ਫਿਰਦੌਸੀ ਚੌਕ 'ਚ ਇਕ ਰੈਲੀ ਦੌਰਾਨ ਜ਼ਬਰਦਸਤ ਧਮਾਕਾ ਹੋਇਆ,  ਜਿਸ ਬਾਰੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਇਜ਼ਰਾਈਲ ਦੀ ਕਾਰਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਇਜ਼ਰਾਈਲ ਦੇ ਵਪਾਰਕ ਕੇਂਦਰ ਤੇਲ ਅਵੀਵ 'ਚ ਵੀ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

ਟਰੰਪ ਦਾ ਦਾਅਵਾ : ਈਰਾਨ ਕਰਨ ਵਾਲਾ ਹੈ ਆਤਮ-ਸਮਰਪਣ
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਬਹੁਤ ਜਲਦ ਆਤਮ-ਸਮਰਪਣ (Surrender) ਕਰਨ ਵਾਲਾ ਹੈ। ਜੀ-7 ਨੇਤਾਵਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ 'ਆਪ੍ਰੇਸ਼ਨ ਐਪਿਕ ਫਿਊਰੀ' ਦੀ ਸਫਲਤਾ ਦਾ ਦਾਅਵਾ ਕੀਤਾ, ਹਾਲਾਂਕਿ ਜੀ-7 ਦੇ ਹੋਰ ਦੇਸ਼ਾਂ ਨੇ ਟਰੰਪ ਨੂੰ ਜੰਗ ਜਲਦੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
 


author

Sunaina

Content Editor

Related News