ਇਰਾਨ ਦਾ UAE ''ਤੇ ਵੱਡਾ ਹਵਾਈ ਹਮਲਾ ! US ਦੇ ਫ਼ੌਜੀ ਕਮਾਂਡ ਸੈਂਟਰ ਨੂੰ ਬਣਾਇਆ ਨਿਸ਼ਾਨਾ, 200 ਤੋਂ ਵੱਧ...

Tuesday, Mar 31, 2026 - 04:54 PM (IST)

ਇਰਾਨ ਦਾ UAE ''ਤੇ ਵੱਡਾ ਹਵਾਈ ਹਮਲਾ ! US ਦੇ ਫ਼ੌਜੀ ਕਮਾਂਡ ਸੈਂਟਰ ਨੂੰ ਬਣਾਇਆ ਨਿਸ਼ਾਨਾ, 200 ਤੋਂ ਵੱਧ...

ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਨੇ ਖਾੜੀ ਦੇਸ਼ਾਂ ਵਿੱਚ ਭਿਆਨਕ ਰੂਪ ਧਾਰ ਲਿਆ ਹੈ। ਇਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਫੌਜਾਂ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਇੱਕ ਪ੍ਰਮੁੱਖ ਅਮਰੀਕੀ ਫੌਜੀ ਕਮਾਂਡ ਸੈਂਟਰ 'ਤੇ ਆਤਮਘਾਤੀ ਡਰੋਨਾਂ ਨਾਲ ਸਫਲ ਹਮਲਾ ਕੀਤਾ ਹੈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਅਨੁਸਾਰ, ਹਮਲਾ UAE ਦੇ ਅਲ ਧਫਰਾ ਏਅਰ ਬੇਸ ਦੇ ਨੇੜੇ ਸਥਿਤ ਇੱਕ ਅਮਰੀਕੀ ਸੰਚਾਰ ਅਤੇ ਕਮਾਂਡ ਸੈਂਟਰ 'ਤੇ ਕੀਤਾ ਗਿਆ ਹੈ।

ਇਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਿਸ ਸਮੇਂ ਹਮਲਾ ਹੋਇਆ, ਉਸ ਵੇਲੇ ਕਮਾਂਡ ਸੈਂਟਰ ਵਿੱਚ ਲਗਭਗ 200 ਅਮਰੀਕੀ ਅਧਿਕਾਰੀ ਮੌਜੂਦ ਸਨ। ਇਰਾਨ ਅਨੁਸਾਰ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅਮਰੀਕੀ ਸੈਨਿਕਾਂ ਦੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦਾ ਖ਼ਦਸ਼ਾ ਹੈ। ਇਸ ਹਮਲੇ ਵਿੱਚ ਅਮਰੀਕੀ ਸੈਟੇਲਾਈਟ ਕਮਿਊਨੀਕੇਸ਼ਨ ਸੈਂਟਰ ਅਤੇ ਅਰਲੀ ਵਾਰਨਿੰਗ ਰਡਾਰ ਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਮਹਿੰਗੀ ਹੋ ਜਾਏਗੀ ਬਿਜਲੀ ! ਇਰਾਨ ਜੰਗ ਕਾਰਨ ਸ਼੍ਰੀਲੰਕਾ ਸਰਕਾਰ ਨੇ ਲਿਆ ਫ਼ੈਸਲਾ

UAE ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਕਈ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਹੈ। ਹਾਲਾਂਕਿ, ਯੂ.ਏ.ਈ. ਨੇ ਮੰਨਿਆ ਹੈ ਕਿ ਇੰਟਰਸੈਪਟ ਕੀਤੇ ਗਏ ਡਰੋਨਾਂ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਅਤੇ ਫੌਜੀ ਅੱਡਿਆਂ 'ਤੇ ਡਿੱਗਿਆ ਹੈ, ਜਿਸ ਨਾਲ ਕੁਝ ਨੁਕਸਾਨ ਹੋਇਆ ਹੈ।

ਹਾਲਾਂਕਿ ਅਮਰੀਕੀ ਸੈਂਟ੍ਰਲ ਕਮਾਂਡ ਨੇ ਹਾਲੇ ਤੱਕ 200 ਅਧਿਕਾਰੀਆਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੇ ਅੰਕੜਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਉਨ੍ਹਾਂ ਨੇ ਇਸ ਨੂੰ ਗੰਭੀਰ ਖ਼ਤਰਾ ਦੱਸਿਆ ਹੈ। ਤਾਜ਼ਾ ਸੈਟੇਲਾਈਟ ਤਸਵੀਰਾਂ 'ਚ ਅਲ ਧਫਰਾ ਏਅਰ ਬੇਸ ਦੇ ਅੰਦਰ ਕੁਝ ਇਮਾਰਤਾਂ ਦੇ ਢਹਿ ਜਾਣ ਅਤੇ ਜ਼ਮੀਨ 'ਤੇ ਵੱਡੇ ਟੋਏ ਦਿਖਾਈ ਦੇ ਰਹੇ ਹਨ, ਜੋ ਇਰਾਨੀ ਹਮਲੇ ਦਾ ਅੰਦਾਜ਼ਾ ਲਗਾਉਣ ਲਈ ਕਾਫ਼ੀ ਹਨ।

ਜੇਕਰ ਇਰਾਨ ਦਾ ਇਹ ਦਾਅਵਾ ਸਹੀ ਸਾਬਤ ਹੁੰਦਾ ਹੈ, ਤਾਂ ਇਹ ਇਸ ਜੰਗ ਵਿੱਚ ਅਮਰੀਕਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਜਾਨੀ ਨੁਕਸਾਨ ਹੋਵੇਗਾ। ਇਸ ਘਟਨਾ ਨੇ ਖਾੜੀ ਦੇਸ਼ਾਂ ਵਿੱਚ ਸਥਿਤ ਸਾਰੇ ਅਮਰੀਕੀ ਅੱਡਿਆਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News