ਅਮਰੀਕਾ ਨੇ ਇਰਾਨ ਨੂੰ ਘੇਰਨ ਦੀ ਖਿੱਚੀ ਤਿਆਰੀ ! ਫ਼ਿਰਾਕ ''ਚ ਬੈਠੇ 15 ਤੋਂ ਵੱਧ ਜੰਗੀ ਜਹਾਜ਼
Tuesday, Apr 14, 2026 - 02:10 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕੀ ਜਲ ਸੈਨਾ ਨੇ ਇਰਾਨ ਦੀਆਂ ਬੰਦਰਗਾਹਾਂ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਮੱਧ ਪੂਰਬ ਖੇਤਰ ਵਿੱਚ ਇਸ ਸਮੇਂ ਅਮਰੀਕਾ ਦੇ 15 ਤੋਂ ਵੱਧ ਜੰਗੀ ਜਹਾਜ਼ ਮੌਜੂਦ ਹਨ, ਜੋ ਕਿਸੇ ਵੀ ਸਮੇਂ ਵੱਡੀ ਕਾਰਵਾਈ ਕਰਨ ਲਈ ਤਿਆਰ ਹਨ।
ਇਸ ਅਮਰੀਕੀ ਬੇੜੇ ਦੀ ਅਗਵਾਈ ਵਿਸ਼ਾਲ ਜਹਾਜ਼ 'USS ਅਬਰਾਹਮ ਲਿੰਕਨ' ਕਰ ਰਿਹਾ ਹੈ। ਬੇੜੇ ਵਿੱਚ 11 ਸ਼ਕਤੀਸ਼ਾਲੀ ਵਿਨਾਸ਼ਕਾਰੀ ਜਹਾਜ਼ ਸ਼ਾਮਲ ਹਨ, ਜਿਨ੍ਹਾਂ ਵਿੱਚ USS ਬੈਨਬ੍ਰਿਜ, USS ਥਾਮਸ ਹਡਨਰ, USS ਜੌਨ ਫਿਨ ਅਤੇ USS ਮਾਈਕਲ ਮਰਫੀ ਵਰਗੇ ਨਾਮ ਪ੍ਰਮੁੱਖ ਹਨ। ਇਸ ਤੋਂ ਇਲਾਵਾ 'ਤ੍ਰਿਪੋਲੀ ਐਂਫੀਬੀਅਸ ਰੈਡੀ ਗਰੁੱਪ' ਵੀ ਖੇਤਰ ਵਿੱਚ ਮੌਜੂਦ ਹੈ, ਜਿਸ ਵਿੱਚ USS ਤ੍ਰਿਪੋਲੀ, USS ਨਿਊ ਓਰਲੀਨਜ਼ ਅਤੇ USS ਰਸ਼ਮੋਰ ਸ਼ਾਮਲ ਹਨ। ਇਹ ਜਹਾਜ਼ ਸਮੁੰਦਰ ਤੋਂ ਜ਼ਮੀਨ 'ਤੇ ਫੌਜ ਉਤਾਰਨ ਦੀ ਸਮਰੱਥਾ ਰੱਖਦੇ ਹਨ।
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਜ਼ਿਕਰਯੋਗ ਹੈ ਕਿ ਗੱਲਬਾਤ ਨਾਕਾਮ ਹੋਣ ਮਗਰੋਂ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਸਾਰੇ ਬੰਦਰਗਾਹਾਂ ਦੀ ਨਾਕਾਬੰਦੀ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਇਰਾਨ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਅਮਰੀਕਾ ਚਾਹੁੰਦਾ ਹੈ ਕਿ ਇਰਾਨ ਆਪਣੇ ਪਰਮਾਣੂ ਹਥਿਆਰ ਬਣਾਉਣ ਦੇ ਇਰਾਦੇ ਨੂੰ ਪੂਰੀ ਤਰ੍ਹਾਂ ਤਿਆਗ ਦੇਵੇ। ਟਰੰਪ ਨੇ ਸਾਫ਼ ਕਿਹਾ ਹੈ ਕਿ ਇਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ। ਇਸਲਾਮਾਬਾਦ (ਪਾਕਿਸਤਾਨ) ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ 21 ਘੰਟਿਆਂ ਦੀ ਮੈਰਾਥਨ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਸੀ। ਜਿਸ ਤੋਂ ਬਾਅਦ ਟਰੰਪ ਨੇ ਫੌਜੀ ਦਬਾਅ ਵਧਾਉਣ ਦਾ ਫੈਸਲਾ ਕੀਤਾ।
ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਹਫ਼ਤਿਆਂ ਦਾ 'ਸੀਜ਼ਫਾਇਰ' ਖ਼ਤਮ ਹੋਣ ਤੱਕ ਇਰਾਨ ਨੇ ਸਮਝੌਤੇ ਦੀਆਂ ਸ਼ਰਤਾਂ ਨਾ ਮੰਨੀਆਂ, ਤਾਂ ਹਾਲਾਤ ਬਹੁਤ ਗੰਭੀਰ ਹੋ ਸਕਦੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਅਮਰੀਕਾ ਇਰਾਨ ਕੋਲ ਮੌਜੂਦ ਐਨਰਿਚਡ ਯੂਰੇਨੀਅਮ ਨੂੰ ਖੋਹ ਲਵੇਗਾ।
ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
