ਇਰਾਨ ਨੇ ਸੁੱਟ ਲਿਆ ਇਕ ਹੋਰ ਜਹਾਜ਼ ! ਪਾਇਲਟ ਨੂੰ ਰੈਸਕਿਊ ਕਰਨ ਆਏ ਅਮਰੀਕੀ Jet ਨੂੰ ਬਣਾਇਆ ਨਿਸ਼ਾਨਾ

Sunday, Apr 05, 2026 - 01:20 PM (IST)

ਇਰਾਨ ਨੇ ਸੁੱਟ ਲਿਆ ਇਕ ਹੋਰ ਜਹਾਜ਼ ! ਪਾਇਲਟ ਨੂੰ ਰੈਸਕਿਊ ਕਰਨ ਆਏ ਅਮਰੀਕੀ Jet ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਵਿੱਚ ਜਾਰੀ ਜੰਗ ਦੇ ਦਰਮਿਆਨ ਇਰਾਨ ਦੀ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' ਨੇ ਐਤਵਾਰ ਨੂੰ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਹੋਰ ਅਮਰੀਕੀ ਜਹਾਜ਼ ਨੂੰ ਢੇਰ ਕਰ ਦਿੱਤਾ ਹੈ। ਇਰਾਨ ਅਨੁਸਾਰ, ਇਹ ਜਹਾਜ਼ ਲਾਪਤਾ ਅਮਰੀਕੀ ਕਰਨਲ ਨੂੰ ਬਚਾਉਣ ਲਈ ਚਲਾਏ ਜਾ ਰਹੇ ਰੈਸਕਿਊ ਆਪ੍ਰੇਸ਼ਨ ਵਿੱਚ ਸ਼ਾਮਲ ਸੀ।

ਇਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਇੱਕ ਖੇਤ ਵਿੱਚੋਂ ਧੂੰਆਂ ਨਿਕਲਣ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਅਮਰੀਕੀ ਜਹਾਜ਼ ਦਾ ਮਲਬਾ ਦੱਸਿਆ ਜਾ ਰਿਹਾ ਹੈ। ਇਰਾਨੀ ਸੂਤਰਾਂ ਅਨੁਸਾਰ, ਜਦੋਂ ਅਮਰੀਕੀ ਹੈਲੀਕਾਪਟਰ ਅਤੇ ਜਹਾਜ਼ ਇਰਾਨੀ ਸਰਹੱਦ ਦੇ ਅੰਦਰ ਦਾਖਲ ਹੋਏ, ਤਾਂ ਇਰਾਨੀ ਕਬਾਇਲੀ ਸਮੂਹਾਂ ਅਤੇ ਫੌਜ ਨੇ ਉਨ੍ਹਾਂ 'ਤੇ ਭਾਰੀ ਗੋਲੀਬਾਰੀ ਕੀਤੀ, ਜਿਸ ਦੌਰਾਨ ਇਹ ਜਹਾਜ਼ ਕ੍ਰੈਸ਼ ਹੋ ਗਿਆ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਆਪ੍ਰੇਸ਼ਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ 'ਦਲੇਰਾਨਾ' ਰੈਸਕਿਊ ਦੱਸਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਲਾਪਤਾ ਅਮਰੀਕੀ ਅਧਿਕਾਰੀ (ਕਰਨਲ) ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਹਾਲਾਂਕਿ ਉਹ ਜ਼ਖਮੀ ਹੈ, ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਟਰੰਪ ਨੇ ਦੱਸਿਆ ਕਿ ਇਸ ਰੈਸਕਿਊ ਲਈ ਦਰਜਨਾਂ ਜਹਾਜ਼ ਅਤੇ ਦੁਨੀਆ ਦੇ ਸਭ ਤੋਂ ਘਾਤਕ ਹਥਿਆਰ ਭੇਜੇ ਗਏ ਸਨ।

ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨੀ ਏਅਰਸਪੇਸ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਇਸ ਪੂਰੇ ਆਪ੍ਰੇਸ਼ਨ ਦੌਰਾਨ ਕੋਈ ਵੀ ਅਮਰੀਕੀ ਸੈਨਿਕ ਨਹੀਂ ਮਾਰਿਆ ਗਿਆ। ਟਰੰਪ ਨੇ ਖ਼ੁਲਾਸਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੋ ਅਮਰੀਕੀ ਪਾਇਲਟਾਂ ਨੂੰ ਦੁਸ਼ਮਣ ਦੇ ਇਲਾਕੇ ਵਿੱਚੋਂ ਵੱਖ-ਵੱਖ ਆਪ੍ਰੇਸ਼ਨਾਂ ਰਾਹੀਂ ਬਚਾਇਆ ਗਿਆ ਹੈ। ਬੀਤੇ ਦਿਨ ਬਚਾਏ ਗਏ ਪਹਿਲੇ ਪਾਇਲਟ ਦੀ ਜਾਣਕਾਰੀ ਇਸ ਲਈ ਗੁਪਤ ਰੱਖੀ ਗਈ ਸੀ ਤਾਂ ਜੋ ਦੂਜੇ ਰੈਸਕਿਊ ਆਪ੍ਰੇਸ਼ਨ ਵਿੱਚ ਕੋਈ ਰੁਕਾਵਟ ਨਾ ਆਵੇ।

ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News