ਅਮਰੀਕੀ ਪਾਬੰਦੀ ਦੇ ਬਾਵਜੂਦ ਈਰਾਨ ਕਰ ਰਿਹੈ ਮਿਜ਼ਾਈਲ ਪ੍ਰੀਖਣ

12/11/2018 8:59:15 PM

ਤੇਹਰਾਨ (ਏ.ਐਫ.ਪੀ.)-ਪੱਛਮੀ ਦੇਸ਼ਾਂ ਵਲੋਂ ਆਲੋਚਨਾ ਦੇ ਬਾਵਜੂਦ ਈਰਾਨ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਹਾਲ ਹੀ ਵਿਚ ਇਕ ਮਿਜ਼ਾਈਲ ਪ੍ਰੀਖਣ ਕੀਤਾ ਹੈ। ਨਿਊਜ਼ ਏਜੰਸੀ ਫਾਰਸ ਨੇ ਰੈਵੋਲਿਊਸ਼ਨਰੀ ਗਾਰਡਸ ਏਅਰੋਸਪੇਸ ਕਮਾਂਡਰ ਬ੍ਰਿਗੇਡੀਅਰ ਜਨਰਲ ਅਮੀਰ ਅਲੀ ਹਾਜੀਜਾਦਾ ਦੇ ਹਵਾਲੇ ਤੋਂ ਦੱਸਿਆ ਕਿ ਅਸੀਂ ਆਪਣਾ ਮਿਜ਼ਾਈਲ ਪ੍ਰੀਖਣ ਜਾਰੀ ਰੱਖਿਆ ਹੋਇਆ ਹੈ ਅਤੇ ਹਾਲ ਹੀ ਵਿਚ ਇਕ ਅਹਿਮ ਪ੍ਰੀਖਣ ਕੀਤਾ ਗਿਆ ਸੀ।

ਹਾਜੀਜਾਦਾ ਨੇ ਕਿਹਾ ਕਿ ਅਮਰੀਕੀ ਪ੍ਰਤੀਕਿਰਿਆ ਦਿਖਾਉਂਦੀ ਹੈ ਕਿ ਇਹ ਉਨ੍ਹਾਂ ਲਈ ਇਕ ਵੱਡੀ ਚੀਜ਼ ਹੈ ਅਤੇ ਇਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਨੇ ਇਕ ਸਾਲ ਵਿਚ 40 ਤੋਂ 50 ਮਿਜ਼ਾਈਲ ਪ੍ਰੀਖਣ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮਿਜ਼ਾਈਲ ਪ੍ਰੀਖਣ ਨਾਲ ਅਮਰੀਕਾ 'ਤੇ ਦਬਾਅ ਪਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਈਰਾਨ ਨਾਲ 2015 ਵਿਚ ਹੋਏ ਪ੍ਰਮਾਣੂ ਸਮਝੌਤੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਅਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਪਾਬੰਦੀ ਫਿਰ ਤੋਂ ਲਗਾ ਦਿੱਤੀ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਇਕ ਵਾਰ ਫਿਰ ਭੱਖ ਗਏ ਹਨ।


Sunny Mehra

Content Editor

Related News