ਈਰਾਨ ਨੇ ਆਪਣੇ ਸੁਰੱਖਿਅਤ ਯੂਰੇਨੀਅਮ ਭੰਡਾਰ ਦੀ ਹੱਦ ਕੀਤੀ ਪਾਰ

07/02/2019 2:42:12 AM

ਤਹਿਰਾਨ – ਈਰਾਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਸ ਨੇ 2015 ਦੇ ਪ੍ਰਮਾਣੂ ਸਮਝੌਤੇ ਤਹਿਤ ਆਪਣੇ ਸੁਰੱਖਿਅਤ ਯੂਰੇਨੀਅਮ ਭੰਡਾਰ 'ਤੇ ਤੈਅ ਕੀਤੀ ਗਈ ਹੱਦ ਪਾਰ ਕਰ ਲਈ ਹੈ। ਅਮਰੀਕਾ ਵੱਲੋਂ 'ਬਹੁਤ ਜ਼ਿਆਦਾ ਦਬਾਅ' ਬਣਾਉਣ ਕਾਰਨ ਇਹ ਸਮਝੌਤਾ ਖਤਮ ਹੋਣ ਕਿਨਾਰੇ ਪਹੁੰਚ ਗਿਆ ਹੈ। ਰੂਸ ਨੇ ਇਸ ਗੱਲ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਕਿਹਾ ਕਿ ਇਹ ਅਮਰੀਕੀ ਦਬਾਅ ਦਾ ਨਤੀਜਾ ਹੈ। ਉਥੇ ਹੀ ਬ੍ਰਿਟੇਨ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇਤਿਹਾਸਕ ਸਮਝੌਤੇ ਜ਼ਰੀਏ ਹੋਰ ਕੋਈ ਕਦਮ ਨਾ ਚੁੱਕੇ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਸ਼ਰੀਫ ਨੇ ਕਿਹਾ, ''ਈਰਾਨ ਨੇ ਮਈ 'ਚ ਐਲਾਨੀ ਆਪਣੀ ਯੋਜਨਾ ਦੇ ਆਧਾਰ 'ਤੇ 300 ਕਿਲੋਮੀਟਰ ਯੂਰੇਨੀਅਮ ਦੀ ਹੱਦ ਪਾਰ ਕਰ ਲਈ ਹੈ।''


Khushdeep Jassi

Content Editor

Related News