ਈਰਾਨ ''ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ ''ਚ 110 ਲੋਕ ਗ੍ਰਿਫ਼ਤਾਰ

03/16/2023 1:31:11 PM

ਦੁਬਈ (ਭਾਸ਼ਾ)- ਈਰਾਨ ਦੀ ਪੁਲਸ ਨੇ ਕਿਹਾ ਕਿ ਦੇਸ਼ ਭਰ ਦੇ ਸਕੂਲਾਂ ਵਿਚ ਕਥਿਤ ਤੌਰ 'ਤੇ ਹਜ਼ਾਰਾਂ ਕੁੜੀਆਂ ਨੂੰ ਜ਼ਹਿਰ ਦਿੱਤੇ ਜਾਣ ਦੇ ਮਾਮਲੇ ਵਿਚ 110 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਬੁਲਾਰੇ ਜਨਰਲ ਸਈਦ ਮੁੰਤਜਿਰ ਅਲ ਮੇਹਦੀ ਨੇ ਈਰਾਨੀ ਮੀਡੀਆ ਵਿਚ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਸ ਨੇ ਬੰਬ ਲੱਗੇ ਹਜ਼ਾਰਾਂ ਖਿਡੌਣੇ ਜ਼ਬਤ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੁੱਝ ਹਮਲੇ ਸ਼ਰਾਰਤ ਦੇ ਚੱਲਦੇ ਕੀਤੇ ਗਏ ਹੋਣਗੇ। ਸਥਾਨਕ ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਅਧਿਕਾਰ ਸਮੂਹਾਂ ਮੁਤਾਬਕ ਸੈਂਕੜੇ ਵਿਦਿਆਰਥਣਾਂ ਹਸਪਤਾਲ ਵਿਚ ਦਾਖ਼ਲ ਹਨ।

ਇਹ ਵੀ ਪੜ੍ਹੋ: ਖੋਜ 'ਚ ਖ਼ੁਲਾਸਾ: ਟਾਇਲਟ ਸੀਟ ਨਾਲੋਂ 40,000 ਗੁਣਾ ਜ਼ਿਆਦਾ ਗੰਦੀ ਹੁੰਦੀ ਹੈ ਦੁਬਾਰਾ ਵਰਤੀ ਜਾਣ ਵਾਲੀ ਪਾਣੀ ਦੀ ਬੋਤਲ

ਈਰਾਨੀ ਅਧਿਕਾਰੀਆਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਹੋਈਆਂ ਇਨ੍ਹਾਂ ਘਟਨਾਵਾਂ ਨੂੰ ਸਵੀਕਾਰ ਕੀਤਾ ਸੀ ਪਰ ਇਸ ਬਾਰੇ ਵੇਰਵੇ ਨਹੀਂ ਦਿੱਤੇ ਸਨ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੌਣ ਹੋ ਸਕਦਾ ਹੈ ਜਾਂ ਕੀ ਕੋਈ ਰਸਾਇਣ ਵਰਤਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਵੰਬਰ ਤੋਂ ਹੁਣ ਤੱਕ ਈਰਾਨ ਦੇ 30 ਵਿਚੋਂ 21 'ਚ ਸੂਬਿਆਂ 'ਚ 50 ਤੋਂ ਵੱਧ ਸਕੂਲਾਂ 'ਤੇ ਅਜਿਹੇ ਹਮਲੇ ਹੋਏ ਹਨ। ਪਿਛਲੇ ਸਾਲ ਸਤੰਬਰ ਵਿੱਚ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਈਰਾਨ ਨੇ ਆਜ਼ਾਦ ਮੀਡੀਆ 'ਤੇ ਰੋਕ ਲਗਾ ਦਿੱਤੀ ਅਤੇ ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ। ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੀਆਂ ਘਟਨਾਵਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਅਤੇ ਰਿਪੋਰਟਰਾਂ 'ਤੇ ਵੀ ਗਾਜ ਡਿੱਗੀ। ਜੋ ਕੁੱਝ ਹੋ ਰਿਹਾ ਹੈ ਉਸ ਦੇ ਬਾਰੇ ਵਿਚ ਅਧਿਕਾਰੀ ਵੀ ਬਹੁਤ ਹੀ ਘੱਟ ਜਾਣਕਾਰੀ ਦਿੰਦੇ ਹਨ।

ਇਹ ਵੀ ਪੜ੍ਹੋ: ਭੂਚਾਲ ਮਗਰੋਂ ਤੁਰਕੀ 'ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News