ਈਰਾਨ ਤੇ ਅਫਗਾਨਿਸਤਾਨ ਵਿਚਕਾਰ ਪਹਿਲੇ ਰੇਲ ਲਿੰਕ ਦੀ ਹੋਈ ਸ਼ੁਰੂਆਤ

12/11/2020 8:17:21 PM

ਤਹਿਰਾਨ- ਈਰਾਨ ਅਤੇ ਅਫਗਾਨਿਸਤਾਨ ਦੇ ਆਗੂਆਂ ਨੇ ਦੋਹਾਂ ਦੇਸ਼ਾਂ ਦਰਮਿਆਨ ਪਹਿਲੇ ਰੇਲਵੇ ਲਿੰਕ ਦਾ ਵੀਰਵਾਰ ਨੂੰ ਉਦਘਾਟਨ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਸ ਨਾਲ ਖੇਤਰ 'ਚ ਵਪਾਰ ਸੰਪਰਕ ਵਧੇਗਾ। 

ਪੂਰਬੀ ਈਰਾਨ ਅਤੇ ਪਛਮੀ ਅਫਗਾਨਿਸਤਾਨ ਦੇ ਵਿਚਕਾਰ 140 ਕਿਲੋਮੀਟਰ ਲੰਮੀ ਲਾਈਨ ਨੂੰ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਤੱਕ ਪਹੁੰਚਣ ਲਈ 85 ਕਿਲੋਮੀਟਰ ਹੋਰ ਵਧਾਇਆ ਜਾਵੇਗਾ। 

ਇਸ ਨਾਲ ਜੰਗ ਪ੍ਰਭਾਵਿਤ ਦੇਸ 'ਚ ਜ਼ਰੂਰੀ ਆਵਾਜਾਈ ਸੁਵਿਧਾ ਉਪਲੱਬਧ ਹੋ ਸਕੇਗੀ। ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਲਈ ਇਸ ਨੂੰ ''ਇਤਿਹਾਸਕ ਦਿਨਾਂ ਵਿਚੋਂ ਇਕ'' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਲੋਂ ਪਾਬੰਦੀਆਂ ਲਾਏ ਜਾਣ ਦੇ ਬਾਵਜੂਦ ਲਾਈਨ ਨਿਰਮਾਣ ਵਿਚ ਸਫ਼ਲ ਰਿਹਾ । ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਰੇਲ ਮਾਰਗ ਨੂੰ ਈਰਾਨ ਲਈ 'ਬੇਸ਼ਕੀਮਤੀ ਤੋਹਫਾ' ਕਰਾਰ ਦਿੱਤਾ। 
 


Sanjeev

Content Editor

Related News