ਈਰਾਨ ਨੇ ਸੁਲੇਮਾਨੀ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਦਿੱਤੀ ਮੌਤ

Monday, Jul 20, 2020 - 01:01 PM (IST)

ਈਰਾਨ ਨੇ ਸੁਲੇਮਾਨੀ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਦਿੱਤੀ ਮੌਤ

ਤੇਹਰਾਨ (ਭਾਸ਼ਾ): ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਰੈਵੋਲੂਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ। ਸੁਲੇਮਾਨੀ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਸਰਕਾਰੀ ਟੀਵੀ ਨੇ ਸੋਮਵਾਰ ਨੂੰ ਇਕ ਖਬਰ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੇ ਬਿਨਾਂ ਦੋਸ਼ੀ ਮੁਹੰਮਦ ਮੁਸਵੀ ਮਜਦ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਹੱਜ ਯਾਤਰਾ ਲਈ ਤਿਆਰੀਆਂ ਮੁਕੰਮਲ : ਸਾਊਦੀ ਅਰਬ 

ਦੇਸ਼ ਦੀ ਨਿਆਂਪਾਲਿਕਾ ਨੇ ਜੂਨ ਵਿਚ ਕਿਹਾ ਸੀ ਕਿ ਮਜਦ ਸੀ.ਆਈ.ਏ. ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨਾਲ ਜੁੜਿਆ ਸੀ ਅਤੇ ਗਾਰਡ ਅਤੇ ਇਸ ਦੀ ਮੁਹਿੰਮ ਇਕਾਈ ਦੀ ਜਾਣਕਾਰੀ ਵੀ ਸ਼ੇਅਰ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਲੇਮਾਨੀ ਬਗਦਾਦ ਵਿਚ ਅਮਰੀਕੀ ਡਰੋਨ ਹਮਲੇ ਵਿਚ ਜਨਵਰੀ ਵਿਚ ਮਾਰਿਆ ਗਿਆ ਸੀ।


author

Vandana

Content Editor

Related News