ਪ੍ਰਮਾਣੂ ਪ੍ਰੋਗਰਾਮ ''ਤੇ ਜਨਤਾ ਦਾ ਰਾਇ ਲੈ ਸਕਦਾ ਹੈ ਈਰਾਨ

05/26/2019 4:53:14 PM

ਤਹਿਰਾਨ— ਵਿਸ਼ਵ ਸ਼ਕਤੀਆਂ ਨਾਲ ਸਮਝੌਤਾ ਅਸਫਲ ਹੋਣ ਤੇ ਅਮਰੀਕਾ ਦੇ ਨਾਲ ਵਧਦੇ ਤਣਾਅ ਦੇ ਵਿਚਾਲੇ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪ੍ਰਮਾਣੂ ਪ੍ਰੋਗਰਾਮ 'ਤੇ ਰਾਇਸ਼ੁਮਾਰੀ ਕਰਵਾ ਸਕਦਾ ਹੈ। ਸਰਕਾਰੀ ਪੱਤਰਕਾਰ ਏਜੰਸੀ ਇਰਨਾ ਮੁਤਾਬਕ ਰਾਸ਼ਟਰਪਤੀ ਰੁਹਾਨੀ ਨੇ ਸ਼ਨੀਵਾਰ ਦੀ ਸ਼ਾਮ ਈਰਾਨ ਦੇ ਪ੍ਰਮੁੱਖ ਮੀਡੀਆ ਇਕਾਈਆਂ ਦੇ ਸੰਪਾਦਕਾਂ ਨਾਲ ਬੈਠਕ 'ਚ ਇਹ ਸੁਝਾਅ ਦਿੱਤਾ।

ਪਿਛਲੇ ਹਫਤੇ ਦੇਸ਼ ਦੇ ਚੋਟੀ ਦੇ ਧਾਰਮਿਕ ਨੇਤਾ ਨੇ ਰੁਹਾਨੀ ਦੀ ਜਨਤਕ ਰੂਪ ਨਾਲ ਨਿੰਦਾ ਕੀਤੀ ਸੀ। ਰੁਹਾਨੀ ਨੇ ਕਿਹਾ ਕਿ ਉਨ੍ਹਾਂ ਨੇ ਚੋਟੀ ਦੇ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੂੰ 2004 'ਚ ਉਸ ਵੇਲੇ ਰਾਇਸ਼ੁਮਾਰੀ ਦੀ ਸਲਾਹ ਦਿੱਤੀ ਸੀ, ਜਦੋਂ ਉਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਸੀਨੀਅਰ ਵਾਰਤਾਕਾਰ ਸਨ। ਰੁਹਾਨੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਸ ਵੇਲੇ ਚੋਟੀ ਦੇ ਨੇਤਾ ਨੇ ਰਾਇਸ਼ੁਮਾਰੀ ਦੇ ਵਿਚਾਰ ਨੂੰ ਮਨਜ਼ੂਰੀ ਦਿੱਤੀ ਸੀ ਪਰ ਅਜਿਹਾ ਹੋ ਨਹੀਂ ਸਕਿਆ ਸੀ। ਇਸ ਤਰ੍ਹਾਂ ਦੀ ਵੋਟਿੰਗ ਕਿਸੇ ਵੀ ਸਮੇਂ ਕਿਸੇ ਸਮੱਸਿਆ ਦਾ ਹੱਲ ਹੋ ਸਕਦੀ ਹੈ।


Baljit Singh

Content Editor

Related News