ਈਰਾਨ ਦੀ ਸੰਸਦ ਨੇ ਕਥਿਤ ਮਾੜੇ ਪ੍ਰਬੰਧਾਂ ਸਬੰਧੀ ਮੰਤਰੀ ਨੂੰ ਕੀਤਾ ਬਰਖ਼ਾਸਤ
Monday, May 01, 2023 - 12:50 PM (IST)
ਤਹਿਰਾਨ (ਭਾਸ਼ਾ) - ਈਰਾਨ ਦੀ ਸੰਸਦ ਨੇ ਐਤਵਾਰ ਨੂੰ ਕਥਿਤ ਮਾੜੇ ਪ੍ਰਬੰਧਾਂ ਸਬੰਧੀ ਦੇਸ਼ ਦੇ ਉਦਯੋਗ ਮੰਤਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ। ਸੰਸਦ ਨੇ ਇਹ ਕਦਮ ਦੇਸ਼ ’ਚ ਸਰਕਾਰ ਖ਼ਿਲਾਫ਼ ਚੱਲ ਰਹੇ ਵਿਆਪਕ ਅੰਦੋਲਨ ਦੇ ਪਿਛੋਕੜ ’ਚ ਚੁੱਕਿਆ ਹੈ। ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਕਾਲਿਬਾ ਨੇ ਦੱਸਿਆ ਕਿ ਸੰਸਦ ’ਚ ਮੌਜੂਦ 272 ਸੰਸਦ ਮੈਂਬਰਾਂ ’ਚੋਂ 162 ਨੇ ਮੰਤਰੀ ਰਜ਼ਾ ਫਾਤਮੀ ਅਮੀਨ ਨੂੰ ਬਰਖ਼ਾਸਤ ਕਰਨ ਦੇ ਪੱਖ ’ਚ ਵੋਟਿੰਗ ਕੀਤੀ। ਸਦਨ ਵਿਚ 290 ਮੈਂਬਰ ਹਨ।
ਫਾਤਮੀ ਅਮੀਨ ਇਸ ਤੋਂ ਪਹਿਲਾਂ 2022 ’ਚ ਮਹਾਦੋਸ਼ ਤੋਂ ਬਾਹਰ ਆ ਗਈ ਸੀ। ਮੰਤਰੀ ਨੂੰ ਸਵਾਲ ਕਰਨ ਵਾਲੇ ਸੰਸਦ ਮੈਂਬਰਾਂ ਅਤੇ ਸਰਕਾਰੀ ਕਰਮਚਾਰੀਆਂ ਵਿਚਾਲੇ ਹੋਈ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਿਆਸੀ ਨੇ ਅਫਮਾਹ ਅਮੀਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੰਤਰੀ ਦੇ ਚਾਰਜ ਹੇਠ ਸਾਰੇ ਖੇਤਰਾਂ ਵਿਚ ਵਿਕਾਸ ਹੋਇਆ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਮੰਤਰੀ ਨੂੰ ਬਹਾਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮੁੱਦਾ ਇਹ ਹੈ ਕਿ ਮੰਤਰਾਲੇ ਵਿਚ ਸਥਿਰਤਾ ਜ਼ਰੂਰੀ ਹੈ।