ਜੰਗ ਦੀਆਂ ਖਬਰਾਂ ਵਿਚਾਲੇ ਈਰਾਨ ਦੀ ਇਸ ਧੀ ਨੂੰ ਅਮਰੀਕਾ ''ਚ ਮਿਲਿਆ ਇਹ ਖਾਸ ਮੌਕਾ

Friday, Jan 17, 2020 - 11:23 PM (IST)

ਜੰਗ ਦੀਆਂ ਖਬਰਾਂ ਵਿਚਾਲੇ ਈਰਾਨ ਦੀ ਇਸ ਧੀ ਨੂੰ ਅਮਰੀਕਾ ''ਚ ਮਿਲਿਆ ਇਹ ਖਾਸ ਮੌਕਾ

ਵਾਸ਼ਿੰਗਟਨ - ਇਕ ਪਾਸੇ ਤਾਂ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦੀਆਂ ਖਬਰਾਂ ਸੁਰਖੀਆਂ |'ਚ ਹਨ ਅਤੇ ਸਭ ਨੂੰ ਡਰ ਹੈ ਕਿ ਕਿਤੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਨਾ ਹੋ ਜਾਵੇ। ਇਨ੍ਹਾਂ ਖਬਰਾਂ ਵਿਚਾਲੇ ਹੀ ਇਕ ਖਬਰ ਜੈਸਮਿਨ ਮੋਘਬੇਲੀ ਦੀ ਆਉਂਦੀ ਹੈ ਅਤੇ ਸਾਰਿਆਂ ਦੇ ਚਿਹਰੇ 'ਤੇ ਹਾਸਾ ਦੌੜ ਜਾਂਦਾ ਹੈ। ਜੈਸਮਿਨ, ਈਰਾਨ ਦੀ ਪਹਿਲੀ ਪੁਲਾੜ ਯਾਤਰੀ ਹੈ, ਜੋ ਅਮਰੀਕੀ ਪੁਲਾੜ ਸੰਸਥਾ ਨਾਸਾ ਦੀ ਮਦਦ ਨਾਲ ਪੁਲਾੜ ਜਾਣ ਦੀ ਤਿਆਰੀ ਕਰ ਰਹੀ ਹੈ। ਜੈਸਮਿਨ ਕਹਿੰਦੀ ਹੈ ਕਿ ਪੁਲਾੜ ਨੇ ਦੋਹਾਂ ਦੇਸ਼ਾਂ ਨੂੰ ਇਕੱਠੇ ਲਿਆ ਦਿੱਤਾ ਹੈ।

ਅਫਗਾਨਿਸਤਾਨ 'ਚ 150 ਤੋਂ ਜ਼ਿਆਦਾ ਮਿਸ਼ਨ
ਜੈਸਮਿਨ ਦਾ ਨਿੱਕਨੇਮ ਜਾਸ ਹੈ ਅਤੇ ਇਹ ਨਾਂ ਉਨ੍ਹਾਂ ਨੂੰ ਉਸ ਸਮੇਂ ਮਿਲਿਆ ਸੀ ਜਦ ਉਹ ਅਫਗਾਨਿਸਤਾਨ 'ਚ ਇਕ ਹੈਲੀਕਾਪਟਰ ਪਾਇਲਟ ਦੇ ਤੌਰ 'ਤੇ ਸਰਵਿਸ ਨੂੰ ਪੂਰਾ ਕਰ ਰਹੀ ਸੀ। ਜੈਸਮਿਨ ਨੇ ਅਫਗਾਨਿਸਤਾਨ 'ਚ 150 ਤੋਂ ਜ਼ਿਆਦਾ ਮਿਸ਼ਨ ਪੂਰੇ ਕੀਤੇ ਹਨ। ਜੈਸਮਿਨ ਇਕ ਮਰੀਨ ਕੋਰ ਮੇਜਰ ਹੈ ਅਤੇ ਸਰਵ ਉੱਚ ਮੈਸਾਚਯੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ. ਆਈ. ਟੀ.) ਤੋਂ ਗ੍ਰੈਜੂਏਟ ਹੈ। ਕਾਲਜ 'ਚ ਬਿਹਤਰੀਨ ਬਾਸਕਟਬਾਲ ਖਿਡਾਰੀ ਰਹੀ ਅਤੇ ਹੁਣ ਉਨ੍ਹਾਂ ਦੇ ਹਿੱਸੇ ਇਕ ਨਵੀਂ ਉਪਲੱਬਧੀ ਆਈ ਹੈ। ਨਾਸਾ ਤੋਂ ਹਾਲ ਹੀ 'ਚ ਗ੍ਰੈਜੂਏਟ ਹੋਈ 36 ਸਾਲ ਦੀ ਜੈਸਮਿਨ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਉਦਾਹਰਣ ਬਾਕੀ ਲੋਕਾਂ ਨੂੰ ਪ੍ਰੇਰਿਤ ਕਰੇਗੀ।

PunjabKesari

ਜਰਮਨੀ 'ਚ ਹੋਇਆ ਸੀ ਜਨਮ ਅਤੇ ਨਿਊਯਾਰਕ ਬਣਿਆ ਹੋਮਟਾਊਨ
ਜੈਸਮਿਨ ਅਤੇ ਉਨ੍ਹਾਂ ਦੇ ਭਰਾ ਦਾ ਜਨਮ ਜਰਮਨੀ 'ਚ ਹੋਇਆ ਸੀ। ਈਰਾਨੀ ਮਾਤਾ-ਪਿਤਾ ਦੀ ਸੰਤਾਨ ਜੈਸਮਿਨ ਅਤੇ ਉਨ੍ਹਾਂ ਦੇ ਭਰਾ ਨੇ ਆਰਕੀਟੈਕਚਰ ਦੀ ਪੜਾਈ ਕੀਤੀ। ਉਨ੍ਹਾਂ ਦੇ ਮਾਤਾ-ਪਿਤਾ ਸਾਲ 1979 'ਚ ਈਰਾਨ ਦੀ ਕ੍ਰਾਂਤੀ ਦੇ ਸਮੇਂ ਆਪਣਾ ਦੇਸ਼ ਛੱਡ ਕੇ ਚੱਲੇ ਗਏ ਸਨ। ਜੈਸਮਿਨ, ਨਿਊਯਾਰਕ ਦੇ ਬਾਲਡਵਿਨ 'ਚ ਪਲੀ ਅਤੇ ਉਹ ਨਿਊਯਾਰਕ ਨੂੰ ਆਪਣਾ ਘਰ ਮੰਨਦੀ ਹੈ। 15 ਸਾਲ ਦੀ ਉਮਰ 'ਚ ਉਸ ਨੇ ਆਪਣਾ ਪਹਿਲਾ ਸਪੇਸ ਕੈਂਪ ਅਟੈਂਡ ਕੀਤਾ ਅਤੇ ਇਸ ਦੇ ਨਾਲ ਹੀ ਉਹ ਪੁਲਾੜ ਯਾਤਰੀ ਬਣ ਕੇ ਸਿਤਾਰਿਆਂ ਤੱਕ ਪਹੁੰਚਣ ਦੇ ਸੁਪਨੇ ਦੇਖਣ ਲੱਗੀ। ਐੱਮ. ਆਈ. ਟੀ. 'ਚ ਉਨ੍ਹਾਂ ਨੇ ਐਰੋਨਾਟਿਕਲ ਇੰਜੀਨਿਅਰਿੰਗ ਦੀ ਪੜਾਈ ਕੀਤੀ। ਉਨ੍ਹਾਂ ਦੇ ਮਾਤਾ-ਪਿਤਾ ਦੀ ਚਿੰਤਾਵਾਂ ਉਸ ਸਮੇਂ ਵਧ ਗਈ ਜਦ ਜੈਸਮਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਮਿਲਟਰੀ ਪਾਇਲਟ ਬਣਨਾ ਹੈ।

PunjabKesari

ਸਾਲ 2005 'ਚ ਬਣੀ ਅਮਰੀਕੀ ਫੌਜ ਦਾ ਹਿੱਸਾ
ਸਾਲ 2005 'ਚ ਜੈਸਮਿਨ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਵੱਲ ਇਕ ਕਦਮ ਵਧਾਇਆ ਅਤੇ ਉਹ ਇਕ ਪਾਇਲਟ ਦੇ ਤੌਰ 'ਤੇ ਅਮਰੀਕੀ ਮਿਲਟਰੀ ਦਾ ਹਿੱਸਾ ਬਣ ਗਈ। ਅਮਰੀਕਾ 'ਚ ਹੋਏ 9/11 ਹਮਲਿਆਂ ਤੋਂ4 ਸਾਲ ਬਾਅਦ ਜੈਸਮਿਨ ਇਕ ਪਾਇਲਟ ਦੇ ਤੌਰ 'ਤੇ ਸ਼ਾਮਲ ਹੋਈ ਸੀ। ਉਨ੍ਹਾਂ ਦੇ ਮਾਤਾ-ਪਿਤਾ ਨੂੰ ਚਿੰਤਾ ਸੀ ਕਿ ਉਨ੍ਹਾਂ ਦੀ ਧੀ ਨੂੰ ਕਿਤੇ ਈਰਾਨ ਦੀ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏ. ਐੱਫ. ਪੀ. ਨੂੰ ਦਿੱਤੇ ਇੰਟਰਵਿਊ 'ਚ ਜੈਸਮਿਨ ਨੇ ਆਖਿਆ ਕਿ ਜਦ ਇਕ ਵਾਰ ਉਨ੍ਹਾਂ ਨੇ ਮਿਲਟਰੀ ਜੁਆਇਨ ਕਰ ਲਈ ਤਾਂ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪੂਰਾ ਸਪੋਰਟ ਕੀਤਾ। ਉਹ ਆਖਦੀ ਹੈ ਕਿ ਮਾਤਾ-ਪਿਤਾ ਅਤੇ ਪਾਰਟਨਰ ਸੈਮ ਦਾ ਸਮਰਥਨ ਉਨ੍ਹਾਂ ਨੂੰ ਨਾ ਮਿਲਦਾ ਹੁੰਦਾ ਤਾਂ ਸ਼ਾਇਦ ਅੱਜ ਉਹ ਇਸ ਮੁਕਾਮ 'ਤੇ ਨਹੀਂ ਹੁੰਦੀ। ਜੈਸਮਿਨ ਨੇ 3 ਮਹੀਨੇ ਪਹਿਲਾਂ ਹੀ ਸੈਮ ਨਾਲ ਵਿਆਹ ਕੀਤਾ ਹੈ।

PunjabKesari

ਤਣਾਅ ਤੋਂ ਬਾਅਦ ਵੀ ਕਦੇ ਨਹੀਂ ਹੋਈ ਕੋਈ ਦਿੱਕਤ
ਹਾਲ ਹੀ 'ਚ ਅਮਰੀਕੀ ਮਿਲਟਰੀ ਨੇ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਕ ਏਅਰ ਸਟ੍ਰਾਇਕ 'ਚ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਹੈ। ਜਦ ਇਸ ਬਾਰੇ 'ਚ ਜੈਸਮਿਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਉਨ੍ਹਾਂ ਨੂੰ ਆਪਣੀ ਸਰਵਿਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੈਸਮਿਨ ਮੁਤਾਬਕ ਉਨ੍ਹਾਂ ਨੂੰ ਕਦੇ ਅਹਿਸਾਸ ਵੀ ਨਹੀਂ ਹੋਇਆ ਕਿ ਉਨ੍ਹਾਂ ਦੇ ਨਾਲ ਹੋਣ ਵਾਲਾ ਵਿਵਹਾਰ ਇਸ ਲਈ ਬਦਲ ਗਿਆ ਹੈ ਕਿਉਂਕਿ ਉਹ ਈਰਾਨ ਦੀ ਨਾਗਰਿਕ ਹੈ।


author

Khushdeep Jassi

Content Editor

Related News